ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ ਲਈ ਤਿਆਰ

ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ ਲਈ ਤਿਆਰ

Chandigarh, 29 DEC,2024,(Azad Soch News):- ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ (Punjabi Movie 'Farlo' Released) ਲਈ ਤਿਆਰ ਹੈ, ਜਿਸ ਦਾ ਟਾਈਟਲ ਟ੍ਰੈਕ 'ਰੱਬ ਵੀ ਰਹਿੰਦਾ ਫ਼ਰਲੋ ਤੇ' ਅੱਜ ਸ਼ਾਮ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਰਾਊਂਡ ਸੁਕੇਅਰ ਪ੍ਰੋਡੋਕਸ਼ਨ' (Round Sure Productions) ਅਤੇ 'ਗੁਰਪ੍ਰੀਤ ਘੁੱਗੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ 'ਸੰਨ ਆਫ਼ ਮਨਜੀਤ ਸਿੰਘ' ਜਿਹੀ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ।

10 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ (World-Wide Release) ਹੋਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਘੁੱਗੀ ਅਤੇ ਕੁਲਜੀਤ ਕੌਰ ਹਨ, ਜਿੰਨ੍ਹਾਂ ਵੱਲੋਂ ਪਰਿਵਾਰਿਕ ਅਤੇ ਮੰਨੋਰੰਜਕ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਲਵ ਗਿੱਲ, ਮਨਵੀਰ ਰਾਏ, ਹਨੀ ਮੱਟੂ, ਗੁਰਿੰਦਰ ਮਕਣਾ, ਜਸਵੰਤ ਸਿੰਘ ਰਾਠੌਰ ਆਦਿ ਸ਼ਾਮਿਲ ਹਨ।

Advertisement

Latest News

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਜੀ ਤੇ ਦੁਰਗਿਆਨਾ ਮੰਦਿਰ ਹੋਣਗੇ ਨਤਮਸਤਕ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਜੀ ਤੇ ਦੁਰਗਿਆਨਾ ਮੰਦਿਰ ਹੋਣਗੇ ਨਤਮਸਤਕ
Amritsar, March 16, 2025,(Azad Soch News):- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ...
ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ,ਆੜੂ
ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ ਅਤੇ ਸੋਸ਼ਲ ਮੀਡੀਆ ’ਤੇ ਬਲੈਕਮੇਲ ਕਰਨ ਦੇ ਦੋਸ਼ ’ਚ ਦਿੱਲੀ ’ਚ ਗ੍ਰਿਫਤਾਰ ਕੀਤਾ ਗਿਆ 
ਲਾਲ ਚੰਦ ਕਟਾਰੂਚੱਕ ਵੱਲੋਂ ਲੋਕਾਂ ਨੂੰ 31 ਮਾਰਚ ਤੱਕ ਆਪਣੀ E-KYC ਕਰਵਾਉਣ ਦੀ ਅਪੀਲ
Infinix Note 50x 5G ਫੋਨ 27 ਮਾਰਚ ਨੂੰ 5100mAh ਬੈਟਰੀ, ਡਾਇਮੈਨਸਿਟੀ 7300 ਚਿੱਪ ਨਾਲ ਲਾਂਚ ਹੋਵੇਗਾ, ਜਾਣੋ ਖਾਸ ਫੀਚਰਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-03-2025 ਅੰਗ 601
ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ