ਇੰਡੋ-ਕੈਨੇਡੀਅਨ ਸੁਮੇਲਤਾ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਜਾਗੋ ਆਈ ਆ' ਰਿਲੀਜ਼ ਲਈ ਤਿਆਰ
Patiala,05,MARCH,2025,(Azad Soch News):- ਇੰਡੋ-ਕੈਨੇਡੀਅਨ ਸੁਮੇਲਤਾ ਅਧੀਨ ਬਣਾਈ ਗਈ ਪੰਜਾਬੀ ਫਿਲਮ 'ਜਾਗੋ ਆਈ ਆ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' (Creative Bros Productions) ਦੇ ਬੈਨਰ ਹੇਠ ਬਣਾਈ ਗਈ ਅਤੇ 'ਬੁੱਟਰ ਪ੍ਰੋਡੋਕਸ਼ਨ' ('Butter Productions') ਦੀ ਇਨ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਪੰਜਾਬੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੰਨੀ ਬਿਨਿੰਗ (Directed By Sunny Binning) ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਪ੍ਰਭਾਵੀ ਅਤੇ ਸ਼ਾਨਦਾਰ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।ਪਰਿਵਾਰਿਕ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗੁੱਗੂ ਗਿੱਲ, ਸਰਬਜੀਤ ਚੀਮਾ, ਪੂਨਮ ਢਿੱਲੋਂ, ਸਰਦਾਰ ਸੋਹੀ, ਰਵਨੀਤ ਕੌਰ, ਅਮਨ ਸੁਤਧਾਰ, ਸੁਖਵਿੰਦਰ ਰਾਜ, ਰਾਜ ਸੰਧੂ, ਸੁਰਕਸ਼ਾ ਗੈਰੇ, ਅਸ਼ੋਕ ਤਾਂਗੜੀ ਆਦਿ ਸ਼ੁਮਾਰ ਹਨ।