ਪੰਜਾਬੀ ਫਿਲਮ 'ਸਿਕਸ ਈਚ' ਦਾ ਗਾਣਾ ਰਿਲੀਜ਼ ਲਈ ਤਿਆਰ
By Azad Soch
On

Chandigarh,10,FEB,2025,(Azad Soch News):- ਫਿਲਮ 'ਸਿਕਸ ਈਚ' ਇੰਨੀ-ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਇਸ ਫਿਲਮ ਦਾ ਇੱਕ ਗਾਣਾ ਰਿਲੀਜ਼ ਲਈ ਤਿਆਰ ਹੈ,ਇਸ ਗਾਣੇ ਨੂੰ ਵੱਡੇ ਪੱਧਰ 'ਤੇ ਲਾਂਚ ਕੀਤੇ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ,ਹਰਦੀਪ ਗਰੇਵਾਲ ਪ੍ਰੋਡੋਕਸ਼ਨ (Hardeep Grewal Productions) ਅਤੇ ਵੰਟੋਂ ਪ੍ਰੋਡੋਕਸ਼ਨ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਸੰਪਾਦਨ ਅਤੇ ਨਿਰਦੇਸ਼ਨ ਗੈਰੀ ਖਟਰਾਓ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਪਹਿਲੀ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਪ੍ਰਭਾਵੀ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ। ਡਰਾਮਾ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਲੀਡ ਭੂਮਿਕਾ ਹਰਦੀਪ ਗਰੇਵਾਲ ਵੱਲੋ ਅਦਾ ਕੀਤੀ ਗਈ ਹੈ। ਇਸਦੇ ਨਾਲ ਹੀ, ਹਰਦੀਪ ਗਰੇਵਾਲ ਨੇ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਮਾਣ ਜ਼ਿੰਮੇਵਾਰੀ ਵੀ ਖੁਦ ਨਿਭਾਈ ਹੈ।
Related Posts
Latest News

05 May 2025 05:43:04
-ਲੌਂਗੋਵਾਲ ਨੂੰ ਮਿਲਿਆ ਸਿਹਤ ਦਾ ਨਵਾਂ ਤੋਹਫ਼ਾ - 11 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਸੀ.ਐਚ.ਸੀ. ਹਸਪਤਾਲ, ਅਮਨ ਅਰੋੜਾ...