ਅਜ਼ੀਮ ਗਾਇਕ ਸਤਿੰਦਰ ਸਰਤਾਜ਼ ਵੱਲੋ ਕੈਨੇਡਾ ਵਿੱਚ ਮਚਾਉਣਗੇ ਧਮਾਲ
Chandigarh,11 DEC,2024,(Azad Soch News):- ਦੁਨੀਆਂ-ਭਰ ਵਿਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਿਚ ਅਜ਼ੀਮ ਗਾਇਕ ਸਤਿੰਦਰ ਸਰਤਾਜ਼ (Azim singer Satinder Sartaz) ਸਫ਼ਲ ਰਹੇ ਹਨ,ਜਿੰਨਾਂ ਵੱਲੋਂ ਅਪਣੀ ਅਗਲੇਰੀ ਕੈਨੈਡਾ ਸ਼ੋਅਜ਼ (Further Canada Shows) ਲੜੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਸਬੰਧਤ ਹੋਣ ਵਾਲੇ ਲਾਈਵ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਜਾਰੀ ਕਰ ਦਿੱਤੀ ਗਈ ਹੈ,ਵਿਸ਼ਾਲਤਾ ਅਤੇ ਆਲੀਸ਼ਾਨਤਾ ਦਾ ਅਨੂਠਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਸ਼ੋਅਜ਼ ਦੀ ਐਲਾਨੀ ਗਈ ਰੂਪ-ਰੇਖਾ ਅਨੁਸਾਰ ਕੈਲਗਰੀ 23 ਮਾਰਚ, ਐਡਮੰਟਨ 28 ਮਾਰਚ , ਰੇਜੀਨਾ 30 ਮਾਰਚ ,ਟੋਰਾਂਟੋ 06 ਅਪ੍ਰੈਲ, ਵੈਨਕੂਵਰ 11 ਅਪ੍ਰੈਲ ਅਤੇ ਵਿਨੀਪੈਗ ਵਿਖੇ 17 ਅਪ੍ਰੈਲ ਨੂੰ ਇੰਨਾਂ ਸ਼ੋਆਂ ਦਾ ਆਯੋਜਨ ਹੋਵੇਗਾ,'ਸਫ਼ੇਅਰ ਆਫ ਐਮੀਨੇਸ' (Sphere of Amines) ਦੇ ਟਾਈਟਲ (Title) ਅਧੀਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਹੋਣ ਜਾ ਰਹੇ ਉਕਤ ਸ਼ੋਅਜ਼ ਦਾ ਆਯੋਜਨ ਨਵ ਵਰ੍ਹੇ 2025 ਦੇ ਪਹਿਲੇ ਪੜ੍ਹਾਅ ਅਧੀਨ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿਚ ਕੀਤਾ ਜਾ ਰਿਹਾ ਹੈ,ਇਸ ਸਬੰਧਿਤ ਤਿਆਰੀਆਂ ਨੂੰ ਪ੍ਰਬੰਧਨ ਟੀਮਾਂ ਵੱਲੋ ਤੇਜ਼ੀ ਨਾਲ ਅੰਜ਼ਾਮ ਦਿੱਤੇ ਜਾਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ।