ਪੰਜਾਬੀ ਫਿਲਮ 'ਪਿੰਜਰਾ' ਜਲਦ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਸਟ੍ਰੀਮ

Chandigarh,19,APRIL,2025,(Azad Soch News):- ਵਾਲੀ ਪੰਜਾਬੀ ਫਿਲਮ 'ਪਿੰਜਰਾ', ਜੋ ਜਲਦ ਹੀ ਇੱਕ ਪ੍ਰਮੁੱਖ ਪੰਜਾਬੀ ਓਟੀਟੀ ਪਲੇਟਫਾਰਮ (Punjabi OTT Platform) ਉਪਰ ਸਟ੍ਰੀਮ ਹੋਣ ਜਾ ਰਹੀ ਹੈ,ਹਾਈ ਪਿਚ ਸਟੂਡਿਓਜ਼-ਆਰਵ ਪ੍ਰੋਡੋਕਸ਼ਨ' ਅਤੇ 'ਲਲਿਤ ਮਹਿਤਾ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਲਲਿਤ ਮਹਿਤਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਨੌਜਵਾਨ ਫਿਲਮਕਾਰ ਸ਼ਿਵਮ ਸ਼ਰਮਾ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਪਾਲੀਵੁੱਡ (Pollywood) ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਦਾ ਰਾਹ ਤੇਜੀ ਨਾਲ ਸਰ ਕਰਦੇ ਜਾ ਰਹੇ ਹਨ,ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਅਜੋਕੇ ਪੰਜਾਬ ਦੇ ਅਣਛੂਹੇ ਪਹਿਲੂਆਂ ਆਧਾਰਿਤ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਬਹੁ-ਪੱਖੀ ਅਦਾਕਾਰ ਹਨੀ ਮੱਟੂ, ਜੋ ਇੱਕ ਬਿਲਕੁੱਲ ਨਿਵੇਕਲੇ ਅਤੇ ਚੁਣੌਤੀਪੂਰਨ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਇਸ ਬਹੁ ਪ੍ਰਭਾਵੀ ਫਿਲਮ ਵਿੱਚ ਰਾਜ ਧਾਲੀਵਾਲ, ਤਰਸੇਮ ਪਾਲ, ਪ੍ਰੀਤ ਆਨੰਦ, ਬਿਪਨ ਜੋਸ਼ੀ, ਘੁੱਲੇਸ਼ਾਹ, ਸੁਦੇਸ਼ ਵਿੰਕਲ, ਦਲਜੀਤ ਮਾਹਲਾ, ਸ਼ਮਸ਼ੇਰ ਢਿੱਲੋਂ, ਗੁਰਮੀਤ ਦਮਨ, ਜੈਵੀ ਗਿੱਲ, ਅਮਨ ਬਲ, ਹਰਮੀਤ ਸੰਘੀ, ਮੰਨਤ, ਦਿਕਸ਼ਾ, ਅਮਰ ਮਾਹਲ, ਅਨਿਲ ਸ਼ਰਮਾ ਅਤੇ ਮਿੰਟੂ ਪਾਹਵਾ ਆਦਿ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ।
Latest News
