ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ'

ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ'

Patiala,31 May,2024,(Azad Soch News):- ਬਹੁ-ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ', ('Rode College',) ਜਿਸ ਦਾ ਟਾਈਟਲ ਟਰੈਕ (Title Track) ਅੱਜ 31 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ,'ਰਾਜਾਸੂ ਫਿਲਮਜ਼' ਅਤੇ 'ਸਟੂਡੀਓ ਏਟ ਸੋਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹੈਪੀ ਰੋਡੇ (Directed By Happy Rode) ਵੱਲੋਂ ਕੀਤਾ ਗਿਆ ਹੈ,ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਵਿੱਚ ਇੱਕ ਨਵੀਂ ਪਾਰੀ ਦਾ ਆਗਾਜ਼ ਕਰਨਗੇ,ਮਾਲਵਾ ਦੇ ਜ਼ਿਲ੍ਹਾਂ ਮੋਗਾ (Moga) ਅਧੀਨ ਪੈਂਦੇ ਕਸਬੇ ਬਾਘਾਪੁਰਾਣਾ (Baghapurana) ਅਤੇ ਇਸਦੇ ਲਾਗਲੇ ਪੈਂਦੇ ਮਸ਼ਹੂਰ ਪਿੰਡ ਰੋਡੇ ਆਦਿ ਹਿੱਸਿਆਂ ਵਿਖੇ ਫਿਲਮਾਈ ਗਈ ਹੈ।

ਇਹ ਸੱਚੇ ਵਿਸ਼ੇਸਾਰ ਅਧਾਰਿਤ ਫਿਲਮ,ਜਿਸ ਦੀ ਜਿਆਦਾਤਰ ਸ਼ੂਟਿੰਗ (Shooting) ਇਥੋਂ ਦੇ ਹੀ ਵੱਕਾਰੀ ਅਤੇ ਨਾਮਵਰ ਸਿੱਖਿਆ ਸੰਸਥਾਨ ਸਰਕਾਰੀ ਪੋਲੀਟੈਕਨੀਕਲ ਕਾਲਜ (Government Polytechnic College) ਵਿਖੇ ਮੁਕੰਮਲ ਕੀਤੀ ਗਈ ਹੈ,ਜਿੱਥੋ ਪੜ੍ਹੇ ਅਨੇਕਾਂ ਵਿਦਿਆਰਥੀ ਵੱਖੋ-ਵੱਖ ਖੇਤਰਾਂ ਵਿੱਚ ਅੰਤਰਾਸ਼ਟਰੀ ਪੱਧਰ (International Level) ਉਤੇ ਨਾਮਣਾ ਖੱਟਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ਮੰਨੇ ਪ੍ਰਮੰਨੇ ਗਾਇਕ ਸ਼ੈਰੀ ਮਾਨ ਵੀ ਸ਼ੁਮਾਰ ਰਹੇ ਹਨ।

ਸਟੂਡੈਂਟ ਪੋਲੀਟਿਕਸ ਅਤੇ ਕਾਲਜ ਸਮੇਂ ਦੀਆਂ ਅਭੁੱਲ ਯਾਦਾਂ ਦੁਆਲੇ ਕੇਂਦਰਿਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਯੋਗਰਾਜ ਸਿੰਘ, ਮਾਨਵ ਵਿਜ, ਸੋਨਪ੍ਰੀਤ ਜਵੰਧਾ, ਇਸ਼ਾ ਰਿਖੀ, ਮਹਾਂਵੀਰ ਭੁੱਲਰ, ਰਾਹੁਲ ਜੁਗਰਾਲ, ਅਨਮੋਲ ਵਰਮਾ, ਕਵੀ ਸਿੰਘ, ਬਲਵਿੰਦਰ ਧਾਲੀਵਾਲ, ਅਨਮੋਲ ਵਰਮਾ, ਰਾਹੁਲ ਜੇਟਲੀ, ਹਰਭਗਵਾਨ ਸਿੰਘ, ਰੂਪੀ ਮਾਨ, ਤੀਰਥ ਚੜਿੱਕ, ਰਾਜ ਯੋਧਾ, ਭੂਵਨ ਅਜ਼ਾਦ, ਧਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਰਾਜਵੀਰ ਕੌਰ, ਪਰਮਵੀਰ ਸੇਖੋਂ, ਜੱਸ ਢਿਲੋਂ ਆਦਿ ਸ਼ਾਮਿਲ ਹਨ।

Advertisement

Latest News

ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ
Bangladesh,12,MAY,2025,(Azad Soch News):- ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ (Awami League) ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ,ਇਹ...
ਜਾਮੁਨ ਡਾਇਬੀਟੀਜ਼ ਨੂੰ ਕੰਟ੍ਰੋਲ ਕਰਨ ਲਈ ਲਾਹੇਵੰਦ ਫਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਨਵੇਂ ਚੁਣੇ ਮੈਂਬਰ
ਦਿੱਲੀ ਏਅਰਪੋਰਟ 'ਤੇ ਵਧਾਈ ਗਈ ਸੁਰੱਖਿਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-05-2025 ਅੰਗ 729
ਸੁਚੇਜ ਪੰਜਾਬੀ ਸੂਬੇ ਦੀ ਕਿਰਸਾਨੀ ਦੀ ਜੀਵਨਧਾਰਾ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਹਰਜੋਤ ਬੈਂਸ
ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਵੀਂ ਬਣੀ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ