ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਵੈਧ ਇਮੀਗੇਰਸ਼ਨ ’ਤੇ ਸਖਤੀ ਨਾਲ ਕਾਬੂ ਪਾਉਣ ਲਈ ਸੂਬਾ ਸਰਕਾਰ ਕਾਨੂੰਨ ਬਣਾਏਗੀ
Chandigarh,11 JAN,2025,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਵੈਧ ਇਮੀਗੇਰਸ਼ਨ ’ਤੇ ਸਖਤੀ ਨਾਲ ਕਾਬੂ ਪਾਉਣ ਲਈ ਸੂਬਾ ਸਰਕਾਰ ਕਾਨੂੰਨ ਬਣਾਏਗੀ। ਆਉਣ ਵਾਲੇ ਬਜਟ ਸੈਸ਼ਨ ਵਿਚ ਇਸ ਸਬੰਧ ਵਿਚ ਨਵਾਂ ਕਾਨੂੰਨ ਪੇਸ਼ਕੀਤਾ ਜਾਵੇਗਾ। ਨਾਲ ਹੀ, ਅਪਰਾਧ ਰੋਕਥਾਮ ਵਿਚ ਚੰਗਾ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਜਲਦੀ ਹੀ ਇਕ ਓਆਰਪੀ ਪੋਲਿਸੀਲਿਆਈ ਜਾਵੇਗੀ। ਇਸ ਪੋਲਿਸੀ ਵਿਚ ਜਿੱਥੇ ਚੰਗੇ ਕੰਮ ਨੂੰ ਪ੍ਰੋਤਸਾਹਨ ਹੋਵੇਗਾ ਉੱਥੇ ਅਪਰਾਧਰੋਕਨ ਵਿਚ ਢਿੱਲ ਤੋਂ ਸਖਤ ਕਾਰਵਾਈ ਦਾ ਪ੍ਰਾਵਧਾਨ ਵੀ ਹੋਵੇਗਾ। ਮੁੱਖ ਮੰਤਰੀ ਨੇ ਅੱਜ ਇਹ ਜਾਣਕਾਰੀ ਪੰਚਕੂਲਾ ਵਿਚ ਸੀਨੀਅਰ ਪੁਲਿਸ ਅਧਿਕਾਰੀਆਂਦੇ ਨਾਲ ਅਪਰਾਧ ਅਤੇ ਕਾਨੂੰਨ ਵਿਵਸਥਾ ਦੇ ਸਬੰਧ ਵਿਚ ਪ੍ਰਬੰਧਿਤ ਰਾਜ ਪੱਧਰੀ ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਅਪਰਾਧ ਦੀ ਦਰ ਵਿਚ ਵਰਨਣਯੋਗ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2024 ਵਿਚ ਪਿਛਲੇ ਸਾਲ ਦੀ ਤੁਲਣਾ ਵਿਚ ਕ੍ਰਾਇਮ ਅਗੇਂਸਟਵੂਮੇਨ ਦੇ ਆਂਕੜਿਆਂ ਵਿਚ ਵੀ ਕਮੀ ਆਈ ਹੈ ਅਤੇ ਹਰਿਆਣਾ ਸੂਬੇ ਨੇ ਸਈਬਰ ਕ੍ਰਾਇਮ ਮਾਮਲਿਆਂ ਵਿਚ ਵੀ ਚੰਗਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂਅਤੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਬਨਣ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਯਕੀਨੀ ਕਰਨ।ਕ੍ਰਾਇਮ ’ਤੇ ਸ਼ਿਕੰਜਾ ਕੱਸਣ ਲਈ ਹਰਿਆਣਾ ਪੁਲਿਸ ਨੂੰ ਫਰੀ ਹੈਂਡ - ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਹਰਿਆਣਾ ਪੁਲਿਸ ਨੂੰ ਫਰੀ ਹੈਂਡ ਦਿੱਤਾ ਹੈ। ਨਾਲ ਹੀ ਇਹਟੀਚਾ ਵੀ ਦਿੱਤਾ ਗਿਆ ਹੈਕਿ ਨਸ਼ਾ ਮੁਕਤੀ ਮੁਹਿੰਮ ਨੂੰਅੱਗੇ ਵਧਾਉਂਦੇ ਹੋਏ ਸਾਲ2025 ਦੇ ਆਖੀਰ ਤੱਕ 70ਫੀਸਦੀ ਪਿੰਡ ਨੂੰ ਨਸ਼ਾ ਮੁਕਤਕੀਤਾ ਜਾਵੇ। ਇਸ ਤੋਂਇਲਾਵਾ, ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।ਵਿਦੇਸ਼ ਵਿਚ ਬੈਠੇ ਅਪਰਾਧ ਵਿਚ ਸ਼ਾਮਿਲ ਲੋਕਾਂ ’ਤੇ ਪੁਲਿਸ ਕਰੇਗੀ ਵਾਰ : ਉਨ੍ਹਾਂ ਨੇ ਕਿਹਾ ਕਿ ਵਿਦੇਸ਼ਵਿਚ ਰਹਿ ਕੇ ਐਕਸਟਾਰਸ਼ਨ ਕਾਲ ਸਮੇਤ ਹੋਰ ਅਪਰਾਧਿਕ ਗਤੀ ਵਿਧੀਆਂ ਵਿਚ ਸ਼ਾਮਿਲ ਅਪਰਾਧੀਆਂ ਅਤੇ ਇੱਥੇ ਉਨ੍ਹਾਂ ਦੀ ਮਦਦ ਕਰਨਵਾਲਿਆਂ ਦੇ ਖਿਲਾਫ ਮੁਹਿੰਮ ਚਲਾ ਕੇ ਅਜਿਹੇ ਲੋਕਾਂ ’ਤੇ ਸਖਤ ਵਾਰ ਕਰਨ ਦੇ ਨਿਰਦੇਸ਼ ਵੀਪੁਲਿਸ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿਇਸ ਦੇ ਲਈ ਜਿਨ੍ਹਾਂ ਸਰੋਤਾਂ ਦੀ ਜਰੂਰਤ ਪੁਲਿਸ ਨੂੰ ਹੋਵੇਗੀ, ਸੂਬਾ ਸਰਕਾਰ ਉਪਲਬਧ ਕਰਵਾਏਗੀ। ਨੁੰਹ ਜਿਲ੍ਹੇ ਵਿਚ ਹਰਿਆਣਾ ਪੁਲਿਸ ਦੀ ਬਟਾਲਿਅਨ ਹੋਵੇਗੀ ਸਥਾਪਿਤ : ਉਨ੍ਹਾਂ ਨੇ ਕਿਹਾ ਕਿ ਨੁੰਹ ਜਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਮਜਬੂਤੀ ਦੇਣ ਲਈ ਹਰਿਆਣਾ ਪੁਲਿਸ ਦੀ ਇਕ ਬਟਾਲਿਅਨ ਸਥਾਪਿਤ ਕੀਤੀ ਜਾਵੇਗੀ। ਇਸ ਦੇ ਲਈ ਸਬੰਧਿਤ ਅਧਿਕਾਰੀ ਨੂੰਜਮੀਨ ਦੀ ਪਹਿਚਾਣ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ112 ਸੇਵਾ ਨੂੰ ਹੋਰ ਵੱਧ ਸਮਰੱਥ ਬਨਾਉਣ ਅਤੇ ਰਿਸਪਾਂਸ ਟਾਇਮ ਨੂੰ ਹੋਰ ਘੱਟ ਕਰਨ ਲਈ ਵੀਕਦਮ ਚੁੱਕੇ ਜਾਣਗੇ। ਫਿਲਹਾਲ 112 ਦਾਰਿਸਪਾਂਸ ਟਾਇਮ ਲਗਭਗ 6:30 ਮਿੰਟਹੈ। ਇਸ ਨੂੰ ਹੋਰ ਘੱਟ ਕੀਤਾ ਜਾਵੇਗਾ ਤਾਂ ਜੋ ਅਪਰਾਧੀਭੱਜ ਨਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਚੋਣ ਸੰਕਲਪ ਪੱਤਰ ਵਿਚ ਪੁਲਿਸ ਦੇ ਆਧੁਨੀਕੀਕਰਣ ਲਈ 300ਕਰੋੜ ਰੁਪਏ ਦੀ ਯੋਜਨਾਵਾਂ ਨੂੰ ਲਾਗੂ ਕਰਨ ਦਾਵਾਦਾ ਕੀਤਾ ਸੀ।