Haryana News: ਮੁੱਖ ਦਫਤਰ ਤੋਂ ਆਈ ਖਨਨ ਵਿਭਾਗ ਦੀ ਟੀਮ ਨੇ ਪੂਰੀ ਰਾਤ ਕੀਤੀ ਛਾਪੇਮਾਰੀ

Chandigarh,24,FEB,2025,(Azad Soch News):- ਹਰਿਆਣਾ ਦੇ ਖਨਨ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇਐਮ ਪਾਂਡੂਰੰਗ *Director General Mr. KM Pandurang) ਦੇ ਦਿਸ਼ਾ-ਨਿਰਦੇਸ਼ਨ ਵਿਚ ਗਠਤ ਸੰਯੁਕਤ ਟੀਮ ਨੇ ਜਿਲ੍ਹਾ ਮਹੇਂਦਰਗੜ੍ਹ ਦੇ ਨਾਰਨੌਲ ਵਿਚ ਰਾਜਸਤਾਨ ਨਾਲ ਅਵੈਧ ਢੰਗ ਨਾਲ ਪੱਥਰ ਢੋਹਦੇ ਇੱਕ ਡੰਪਰ ਨੂੰ ਫੜਿਆ ਅਤੇ ਜੁਰਮਾਨਾ ਰਕਮ ਦੀ ਵਸੂਲੀ ਕੀਤੀ ਗਈ।ਖਨਨ ਅਤੇ ਭੁ-ਵਿਗਿਆਨ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਮਹੇਂਦਰਗੜ੍ਹ ਵਿਚ ਪੰਚਕੂਲਾ ਮੁੱਖ ਦਫਤਰ ਤੋਂ ਆਈ ਉੱਚ ਅਧਿਕਾਰੀਆਂ ਦੀ ਟੀਮ ਨੇ ਖਣਿਜ ਦੇ ਅਵੈਧ ਖਨਨ ਤੇ ਉਨ੍ਹਾਂ ਦੇ ਅਵੈਧ ਟ੍ਰਾਂਸਪੋਰਟ ਨੂੰ ਲੈ ਕੇ ਤੀਜੇ ਦਿਨ ਵੀ ਛਾਪੇਮਾਰ ਕਾਰਵਾਈ ਜਾਰੀ ਰੱਖੀ।ਬੁਲਾਰੇ ਨੇ ਦਸਿਆ ਕਿ ਪੂਰੀ ਰਾਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਅਵੈਧ ਰੂਪ ਨਾਲ ਪੱਥਰ ਢੋਅ ਰਹੇ ਇੱਕ ਡੰਪਰ ਨੂੰ ਫੜਿਆ ਜੋ ਕਿ ਰਾਜਸਤਾਨ ਤੋਂ ਅਵੈਧ ਢੰਗ ਨਾਲ ਪੱਥਰ ਲਿਆ ਰਿਹਾ ਸੀ। ਅਧਿਕਾਰੀਆਂ ਦੀ ਟੀਮ ਵੱਲੋਂ ਪੂਰੇ ਦਿਨ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਲਗਭਗ 4.22 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਉਨ੍ਹਾਂ ਨੇ ਸਾਰੇ ਕ੍ਰੈਸ਼ਰ ਸੰਚਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਵੈਧ ਪੱਥਰ ਦੀ ਪਿਸਾਈ ਕਰਦੇ ਮਿਲਣਗੇ ਤਾਂ ਉਨ੍ਹਾਂ ਦੇ ਖਿਲਾਫ ਵੱਡੀ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।
Related Posts
Latest News
