Turmeric Benefits: ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਹਲਦੀ ਦੀ ਇੱਕ ਛੋਟੀ ਜਿਹੀ ਗੰਢ
By Azad Soch
On

- ਹਲਦੀ ਦੇ ਗੁਣਾਂ ਨੂੰ ਪਾਇਰੀਆ (Pyrea) ‘ਚ ਫਾਇਦੇਮੰਦ ਮੰਨਿਆ ਗਿਆ ਹੈ।
- ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ ਸਵੇਰੇ-ਸ਼ਾਮ ਮਸੂੜਿਆਂ ‘ਤੇ ਰਗੜੋ।
- ਇਸ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
- ਇਸ ਤਰ੍ਹਾਂ ਹਲਦੀ ਦੀ ਵਰਤੋਂ ਕਰਨ ਨਾਲ ਮਸੂੜਿਆਂ ਦੇ ਰੋਗ ਠੀਕ ਹੋ ਜਾਣਗੇ।
- ਅਨੀਮੀਆ (Anemia) ਦੀ ਸਥਿਤੀ ‘ਚ ਹਲਦੀ ਦੀ ਵਰਤੋਂ ਫਾਇਦੇਮੰਦ ਮੰਨੀ ਜਾਂਦੀ ਹੈ।
- ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਹਲਦੀ ਵਿੱਚ ਐਂਟੀ-ਆਕਸੀਡੈਂਟ ਅਤੇ ਹੈਪੇਟੋ ਪ੍ਰੋਟੈਕਟਿਵ (Anti-Oxidant And Hepatoprotective) ਗੁਣ ਹੁੰਦੇ ਹਨ ਜਿਸ ਕਾਰਨ ਹਲਦੀ ਅਨੀਮੀਆ (Anemia) ਵਿੱਚ ਲਾਭਕਾਰੀ ਸਾਬਤ ਹੁੰਦੀ ਹੈ।
- ਸਰੀਰ ਦੀ ਇਮਿਊਨਿਟੀ (Immunity) ਵਧਾਉਣ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ।
- ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨਿਟੀ (Immunity) ਮਜ਼ਬੂਤ ਹੁੰਦੀ ਹੈ,ਅਤੇ ਸਰੀਰ ਕਿਸੇ ਵੀ ਇਨਫੈਕਸ਼ਨ (Infection) ਨਾਲ ਲੜਨ ਲਈ ਤਿਆਰ ਰਹਿੰਦਾ ਹੈ।
- ਬਦਲਦੇ ਮੌਸਮ ਵਿੱਚ ਹਲਦੀ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
- ਆਯੁਰਵੇਦ (Ayurveda) ਅਨੁਸਾਰ ਹਲਦੀ ਵਿੱਚ ਪਾਂਡੂਹਰ ਗੁਣ (Panduhar Qualities) ਹੁੰਦੇ ਹਨ ਜੋ ਸਰੀਰ ਵਿੱਚ ਖੂਨ ਵਧਾਉਣ ਵਿੱਚ ਮਦਦ ਕਰਦੇ ਹਨ।
- ਹਲਦੀ ਦਾ ਸੇਵਨ ਕਰਨ ਨਾਲ ਖਾਂਸੀ ‘ਚ ਵੀ ਰਾਹਤ ਮਿਲਦੀ ਹੈ।
- ਇਸ ਦੇ ਲਈ ਹਲਕੀ ਨੂੰ ਭੁੰਨ ਕੇ ਪਾਊਡਰ (Powder) ਬਣਾ ਲਓ।
- ਤੁਸੀਂ ਲਗਭਗ 1-2 ਗ੍ਰਾਮ ਹਲਦੀ ਲੈ ਸਕਦੇ ਹੋ।
- ਇਸ ਨੂੰ ਸ਼ਹਿਦ ਜਾਂ ਘਿਓ ਵਿਚ ਮਿਲਾ ਕੇ ਖਾਓ।
- ਖਾਂਸੀ ਵਿੱਚ ਰਾਹਤ ਮਿਲੇਗੀ।
Related Posts
Latest News

09 May 2025 08:30:19
Patiala,09,MAY,2025,(Azad Soch News):- ਪੰਜਾਬ ਵਿੱਚ ਮੌਸਮ ਵਿਭਾਗ (Department of Meteorology) ਅਨੁਸਾਰ ਅਗਲੇ 5 ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ...