ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਅਤੇ ਘਿਓ ਪਾ ਕੇ ਪੀਓ
By Azad Soch
On

- ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ।
- ਮੈਟਾਬੋਲਿਜ਼ਮ ਨਾਲ ਭੋਜਨ ਨੂੰ ਪਚਾਉਣ ਦੀ ਸਮਰੱਥਾ ਸੁਧਰਦੀ ਹੈ ਜਿਸ ਨਾਲ ਤੁਹਾਨੂੰ ਭਾਰ ਘਟਾਉਣ ‘ਚ ਫਾਇਦਾ ਹੁੰਦਾ ਹੈ।
- ਇਸ ਦੇ ਨਾਲ ਹੀ ਇਹ ਤੁਹਾਡੇ ਮੂਡ ਨੂੰ ਵਧੀਆ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ।
- ਹਲਦੀ ਵਾਲੇ ਦੁੱਧ ‘ਚ ਘਿਓ ਮਿਲਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ।
- ਚਾਕਲੇਟ ਜਾਂ ਆਈਸਕ੍ਰੀਮ ਦੀ ਤਰ੍ਹਾਂ ਘਿਓ ਨੂੰ ਵੀ ਮੂਡ ਸੁਧਾਰਨ ਲਈ ਸੁਪਰਫੂਡ ਮੰਨਿਆ ਜਾਂਦਾ ਹੈ।
- ਇਹ ਤੁਹਾਡੇ ਮੂਡ ਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ।
- ਆਯੁਰਵੇਦ ਦੇ ਅਨੁਸਾਰ ਰਾਤ ਨੂੰ ਇੱਕ ਗਰਮ ਕੱਪ ਦੁੱਧ ਪੀਣ ਨਾਲ ਦਿਮਾਗੀ ਪ੍ਰਣਾਲੀ ਸ਼ਾਂਤ ਹੁੰਦੀ ਹੈ ਜਿਸ ਨਾਲ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ।
- ਇਹੀ ਕਾਰਨ ਹੈ ਕਿ ਤਣਾਅ ਨਾਲ ਜੂਝ ਰਹੇ ਲੋਕਾਂ ਲਈ ਇਹ ਡਰਿੰਕ ਖਾਸ ਤੌਰ ‘ਤੇ ਫਾਇਦੇਮੰਦ ਮੰਨੀ ਜਾਂਦੀ ਹੈ।
- ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਹਲਦੀ ਅਤੇ ਘਿਓ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਘਿਓ ਜੋੜਾਂ ਲਈ ਇੱਕ ਮਸ਼ਹੂਰ ਲੁਬਰੀਕੈਂਟ ਦਾ ਕੰਮ ਕਰਦਾ ਹੈ।
- ਇਸ ‘ਚ ਮੌਜੂਦ ਗੁਣ ਸੋਜ ਨੂੰ ਘੱਟ ਕਰਨ ‘ਚ ਪ੍ਰਭਾਵਤ ਹੋ ਸਕਦੇ ਹਨ।
- ਉੱਥੇ ਹੀ ਦੁੱਧ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਕੁਦਰਤੀ ਤੌਰ ‘ਤੇ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ।
- ਘਿਓ ‘ਚ ਮੌਜੂਦ ਵਿਟਾਮਿਨ K2 ਹੱਡੀਆਂ ਨੂੰ ਦੁੱਧ ਤੋਂ ਕੈਲਸ਼ੀਅਮ ਨੂੰ ਸੋਖਣ ‘ਚ ਮਦਦ ਕਰਦਾ ਹੈ।
- ਇਸ ਦੇ ਨਾਲ ਹੀ ਹਲਦੀ ਸੋਜ ਅਤੇ ਦਰਦ ਨੂੰ ਘੱਟ ਕਰਨ ‘ਚ ਕਾਰਗਰ ਹੈ।
- ਇਸੇ ਲਈ ਆਯੁਰਵੇਦ ‘ਚ ਦੁੱਧ, ਹਲਦੀ ਅਤੇ ਘਿਓ ਦੇ ਮਿਸ਼ਰਨ ਨੂੰ ਵਧੀਆ ਮੰਨਿਆ ਗਿਆ ਹੈ।
Related Posts
Latest News

05 May 2025 12:19:29
United Nations,05,MAY,2025,(Azad Soch News):- 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ...