ਜੀਰੇ ਅਤੇ ਸੌਂਫ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਫ਼ਾਇਦੇ
By Azad Soch
On

- ਜੀਰਾ ਅਤੇ ਸੌਂਫ ਦਾ ਪਾਣੀ ਬਣਾਉਣ ਲਈ ਇਕ ਭਾਂਡੇ ‘ਚ ਪਾਣੀ ਲਓ, ਜੀਰਾ ਅਤੇ ਸੌਂਫ ਦੇ ਬੀਜ ਪਾਓ ਅਤੇ 10 ਮਿੰਟ ਲਈ ਉਬਾਲੋ।
- ਇਸ ‘ਚ ਸ਼ਹਿਦ ਜਾਂ ਦਾਲਚੀਨੀ ਪਾਊਡਰ ਮਿਲਾ ਕੇ ਕੁਝ ਦੇਰ ਤੱਕ ਉਬਾਲ ਲਓ।
- ਇਸ ਤੋਂ ਬਾਅਦ ਇਸ ਨੂੰ ਗਿਲਾਸ ‘ਚ ਕੱਢ ਕੇ ਪੀਓ।
- ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲ ਸਕਦੀ ਹੈ।
- ਸਕਿਨ ਦੀ ਰੰਗਤ ਨੂੰ ਸੁਧਾਰਨ ਲਈ ਤੁਸੀਂ ਜੀਰਾ ਅਤੇ ਸੌਂਫ ਪਾਣੀ ਪੀ ਸਕਦੇ ਹੋ।
- ਇਹ ਸਕਿਨ ਨੂੰ ਸੈੱਲਾਂ ਦੀ ਮੁਰੰਮਤ ਕਰਨ ‘ਚ ਮਦਦ ਕਰਦਾ ਹੈ ਅਤੇ ਚਿਹਰੇ ਦੇ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ।
- ਇਸ ਨਾਲ ਤੁਹਾਡਾ ਹਾਰਮੋਨਲ ਸੰਤੁਲਨ ਵੀ ਠੀਕ ਰਹਿੰਦਾ ਹੈ ਜਿਸ ਕਾਰਨ ਚਿਹਰੇ ‘ਤੇ ਪਿੰਪਲਸ ਅਤੇ ਦਾਗ-ਧੱਬੇ ਨਹੀਂ ਹੁੰਦੇ।
- ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨ ਸਿਸਟਮ ਮਜ਼ਬੂਤ ਹੁੰਦੀ ਹੈ।
- ਇਸ ਦੇ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਬਿਮਾਰੀਆਂ ਨੂੰ ਦੂਰ ਰੱਖਦੇ ਹਨ ਅਤੇ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ।
- ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਵੀ ਇਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।
- ਇਸ ਦੇ ਲਈ ਤੁਸੀਂ ਸਵੇਰੇ ਉੱਠ ਕੇ ਜੀਰਾ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ।
Latest News

06 May 2025 21:04:35
ਤਰਨ ਤਾਰਨ 06 ਮਈ
ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਹਰੇਕ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੀ...