ਨਾਸ਼ਤੇ ‘ਚ ਖਾਓ ਕੱਚਾ ਪਨੀਰ,ਮਿਲਣਗੇ ਜ਼ਬਰਦਸਤ ਫ਼ਾਇਦੇ

ਨਾਸ਼ਤੇ ‘ਚ ਖਾਓ ਕੱਚਾ ਪਨੀਰ,ਮਿਲਣਗੇ ਜ਼ਬਰਦਸਤ ਫ਼ਾਇਦੇ

  1. ਦਿਨ ਭਰ ਕੰਮ ਕਰਨ ਦੇ ਬਾਅਦ ਤਣਾਅ ਅਤੇ ਥਕਾਵਟ ਹੋਣਾ ਤਾਂ ਆਮ ਗੱਲ ਹੈ ਪਰ 1 ਕੌਲੀ ਕੱਚਾ ਪਨੀਰ ਖਾਣ ਨਾਲ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।
  2. ਇਸ ਲਈ ਜਦੋਂ ਵੀ ਤੁਸੀਂ ਤਣਾਅ ਜਾਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਕੱਚਾ ਪਨੀਰ ਖਾਓ।
  3. ਇਸ ‘ਚ ਮੌਜੂਦ ਅਮੀਨੋ ਐਸਿਡ ਡਿਪ੍ਰੈਸ਼ਨ ਤੋਂ ਵੀ ਬਚਾਉਂਦੇ ਹਨ।
  4. ਪਨੀਰ ਇੰਨਸੁਲਿਨ ਨੂੰ ਵਧਣ ਤੋਂ ਰੋਕ ਸਕਦਾ ਹੈ ਜਿਸ ਨਾਲ ਟਾਈਪ-2 ਡਾਇਬਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਬਹੁਤ ਘੱਟ ਕੀਤਾ ਜਾਂਦਾ ਹੈ।
  5. ਸੇਲੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਨਾਲ ਖੂਨ ‘ਚ ਐਂਟੀਆਕਸੀਡੈਂਟ ਸੁਰੱਖਿਆ ਵਧਦੀ ਹੈ।
  6. ਇਸ ਨਾਲ ਨਾ ਸਿਰਫ਼ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਬਲਕਿ ਇਹ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਵੀ ਰੋਕਦਾ ਹੈ।
  7. ਇਸ ਨਾਲ ਤੁਸੀਂ ਇਸ ਖਤਰਨਾਕ ਬੀਮਾਰੀ ਤੋਂ ਦੂਰ ਰਹਿੰਦੇ ਹੋ।
  8. ਇਸ ‘ਚ ਗੁੱਡ ਫੈਟ ਜ਼ਿਆਦਾ ਅਤੇ ਟ੍ਰਾਂਸ ਫੈਟ ਘੱਟ ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
  9. ਨਾਲ ਹੀ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ ਜਿਸ ਨਾਲ ਤੁਸੀਂ ਦਿਨ ਭਰ ਐਕਟਿਵ ਰਹੋਗੇ।
  10. 100 ਗ੍ਰਾਮ ਕੱਚੇ ਪਨੀਰ ‘ਚ 1.2 ਗ੍ਰਾਮ ਕਾਰਬਜ਼ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
  11. ਪ੍ਰੋਸੈਸਡ ਪਨੀਰ ਨਾਲੋਂ ਕੱਚਾ ਪਨੀਰ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
  12. ਇਸ ‘ਚ ਕਈ ਅਜਿਹੇ ਖਣਿਜ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ।
  13. ਇਸ ਨਾਲ ਦਿਲ ਤੱਕ ਜਾਣ ਵਾਲੀਆਂ ਧਮਨੀਆਂ ਅਤੇ ਨਾੜੀਆਂ ‘ਚ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।

Advertisement

Latest News