ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ
Jammu and Kashmir,30 DEC,2024,(Azad Soch News):- ਕਸ਼ਮੀਰ ’ਚ ਮੌਸਮ ਦੀ ਸੱਭ ਤੋਂ ਭਾਰੀ ਬਰਫਬਾਰੀ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਆਮ ਜੀਵਨ ਪਟੜੀ ’ਤੇ ਪਰਤਣ ਲੱਗਾ ਹੈ। ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ ਅਤੇ ਕਈ ਸੜਕਾਂ ਨੂੰ ਆਵਾਜਾਈ ਲਈ ਸਾਫ਼ ਕਰ ਦਿਤਾ ਗਿਆ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਜੰਮੂ-ਕਸ਼ਮੀਰ ਸਰਕਾਰ ਨੇ ਸਨਿਚਰਵਾਰ ਨੂੰ ਭਾਰੀ ਬਰਫਬਾਰੀ ਤੋਂ ਬਾਅਦ ਸੰਪਰਕ ਪ੍ਰਭਾਵਤ ਹੋਣ ’ਤੇ ਸੇਵਾਵਾਂ ਨੂੰ ਬਹਾਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਸੀ। ਬਰਫਬਾਰੀ ਸ਼ੁਕਰਵਾਰ ਸ਼ਾਮ ਤੋਂ ਸ਼ੁਰੂ ਹੋਈ ਅਤੇ ਸਨਿਚਰਵਾਰ ਤਕ ਜਾਰੀ ਰਹੀ, ਜਿਸ ਨੂੰ ਹਾਲ ਦੇ ਸਾਲਾਂ ਦੀ ਸੱਭ ਤੋਂ ਭਾਰੀ ਬਰਫਬਾਰੀ ਦਸਿਆ ਜਾ ਰਿਹਾ ਹੈ।
ਐਤਵਾਰ ਸਵੇਰ ਤਕ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਮੁੜ ਸ਼ੁਰੂ ਹੋ ਗਈ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਜਾਂਚ ਅਤੇ ਰਨਵੇ ਦੀ ਮਨਜ਼ੂਰੀ ਤੋਂ ਬਾਅਦ ਸੰਚਾਲਨ ਆਮ ਹੋ ਗਿਆ ਸੀ।