ਰਾਸ਼ਟਰਪਤੀ ਮੁਰਮੂ ਨੇ ਅਪਣੇ ਸੰਬੋਧਨ ’ਚ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਵਿਗਿਆਨੀਆਂ ਦੇ ਨਾਲ ਹੀ ਨੌਜਵਾਨਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ
New Delhi,26 JAN,2025,(Azad Soch News):- ਰਾਸ਼ਟਰਪਤੀ ਮੁਰਮੂ (President Murmu) ਨੇ ਅਪਣੇ ਸੰਬੋਧਨ ’ਚ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਵਿਗਿਆਨੀਆਂ ਦੇ ਨਾਲ ਹੀ ਨੌਜਵਾਨਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਕਾਰਨ ਹੀ ਦੇਸ਼ ਠੋਸ ਤਰੱਕੀ ਪ੍ਰਾਪਤ ਕਰ ਸਕਿਆ, ਜਿਸ ਨੇ ਹੁਣ ਆਲਮੀ ਆਰਥਿਕਤਾ ਰੁਝਾਨਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿਤਾ ਹੈ,ਸੰਵਿਧਾਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਪਿਛਲੇ 75 ਸਾਲਾਂ ’ਚ ਹੋਈ ਤਰੱਕੀ ’ਤੇ ਚਾਨਣਾ ਪਾਇਆ,ਉਨ੍ਹਾਂ ਕਿਹਾ, ‘‘ਆਜ਼ਾਦੀ ਦੇ ਸਮੇਂ ਦੇਸ਼ ਦੇ ਕਈ ਹਿੱਸੇ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਸਨ,ਹਾਲਾਂਕਿ, ਅਸੀਂ ਅਪਣੇ ਆਪ ’ਤੇ ਵਿਸ਼ਵਾਸ ਕਰਦੇ ਰਹੇ ਅਤੇ ਵਿਕਾਸ ਲਈ ਹਾਲਾਤ ਪੈਦਾ ਕੀਤੇ।’’ਰਾਸ਼ਟਰਪਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ (Lok Sabha and Vidhan Sabha Elections) ਇਕੋ ਸਮੇਂ ਕਰਵਾਉਣ ਦੇ ਸਰਕਾਰ ਦੇ ਕਦਮ ਨੂੰ ‘ਦਲੇਰੀ ਭਰੀ ਦੂਰਦਰਸ਼ੀ’ ਕੋਸ਼ਿਸ਼ ਕਰਾਰ ਦਿਤਾ ਅਤੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਚੰਗੇ ਸ਼ਾਸਨ ਨੂੰ ਨਵੇਂ ਆਯਾਮ ਦੇ ਸਕਦੀ ਹੈ,ਰਾਸ਼ਟਰਪਤੀ ਮੁਰਮੂ ਨੇ ਕਿਹਾ, ਅਜਿਹੀਆਂ ਕੋਸ਼ਿਸ਼ਾਂ ਵਿਚੋਂ ਭਾਰਤੀ ਦੰਡ ਸੰਹਿਤਾ, ਅਪਰਾਧਕ ਪ੍ਰਕਿਰਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨੂੰ ਭਾਰਤੀ ਨਿਆਂ ਸੰਹਿਤਾ, ਸਿਵਲ ਨਾਗਰਿਕ ਸੁਰਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨਾਲ ਬਦਲਣ ਦਾ ਫੈਸਲਾ ਸੱਭ ਤੋਂ ਮਹੱਤਵਪੂਰਨ ਹੈ।