ਜੰਮੂ-ਕਸ਼ਮੀਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਨੂੰ ਜ਼ੈੱਡ ਮੋਡ ਸੁਰੰਗ ਦਾ ਉਦਘਾਟਨ ਕਰਨਗੇ
By Azad Soch
On

New Delhi,10 JAN,2025,(Azad Soch News):- ਪ੍ਰਧਾਨ ਮੰਤਰੀ 13 ਜਨਵਰੀ ਨੂੰ ਇਸ ਸੁਰੰਗ ਨੂੰ ਜਨਤਾ ਲਈ ਖੋਲ੍ਹਣਗੇ,ਇਕ ਅਧਿਕਾਰੀ ਨੇ ਦੱਸਿਆ ਕਿ ਜ਼ੈੱਡ ਮੋਡ ਸੁਰੰਗ (Z Mode Tunnel) ਦੇ ਸੁਚਾਰੂ ਉਦਘਾਟਨ ਅਤੇ ਸੁਰੱਖਿਆ ਨਿਯੰਤਰਣ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) (Special Protection Group (SPG)) ਅੱਜ ਸੁਰੰਗ ਵਾਲੀ ਥਾਂ ਦਾ ਕੰਟਰੋਲ ਆਪਣੇ ਹੱਥਾਂ ਵਿਚ ਲਵੇਗਾ।ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਹਮਲੇ ਰਾਹੀਂ ਜ਼ੈੱਡ ਮੋਡ ਸੁਰੰਗ ਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਨੂੰ ਇਸੇ ਸੁਰੰਗ ਦਾ ਉਦਘਾਟਨ ਕਰਨਗੇ। ਪੀਐਮ ਮੋਦੀ (PM Modi) ਦੁਆਰਾ ਇਸ ਸੁਰੰਗ ਦੇ ਉਦਘਾਟਨ ਦਾ ਮਕਸਦ ਅੱਤਵਾਦੀਆਂ ਨੂੰ ਸਖ਼ਤ ਸੰਦੇਸ਼ ਦੇਣਾ ਵੀ ਹੈ। ਸੰਦੇਸ਼ ਇਹ ਹੈ ਕਿ ਕਿਸੇ ਨੂੰ ਵੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪਟੜੀ ਤੋਂ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Latest News

31 Mar 2025 06:20:38
Sonepat,31,MARCH,2025,(Azad Soch News):- ਸੋਨੀਪਤ ਹਾਫ ਮੈਰਾਥਨ (Sonipat Half Marathon) ਵਰਗੇ ਸਮਾਗਮਾਂ ਦੇ ਆਯੋਜਨ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣ...