ਡਰੱਗ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਪੰਜਾਬ ਵਿੱਚ ਛਾਪੇਮਾਰੀ ਕੀਤੀ,10 ਕਰੋੜ ਦੀ ਕੋਕੀਨ ਬਰਾਮਦ

ਡਰੱਗ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਪੰਜਾਬ ਵਿੱਚ ਛਾਪੇਮਾਰੀ ਕੀਤੀ,10 ਕਰੋੜ ਦੀ ਕੋਕੀਨ ਬਰਾਮਦ

New Delhi,06 OCT,2024,(Azad Soch News):- ਦਿੱਲੀ ਵਿੱਚ 5 ਹਜ਼ਾਰ ਕਰੋੜ ਰੁਪਏ ਦੇ ਡਰੱਗ ਬਰਾਮਦਗੀ (Drug Recovery) ਮਾਮਲੇ ਦੇ ਲਿੰਕ ਪੰਜਾਬ ਨਾਲ ਜੁੜੇ ਹੋਣ ਤੋਂ ਬਾਅਦ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ (Special Cell) ਨੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਹੈ,ਛਾਪੇਮਾਰੀ ਵਿੱਚ ਪੁਲਿਸ ਨੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਅਤੇ ਇੱਕ ਫਾਰਚੂਨਰ ਕਾਰ (Fortuner Car) ਵੀ ਜ਼ਬਤ ਕੀਤੀ,ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਪਿੰਡ ਨੇਪਾਲ ਵਿੱਚ ਕੀਤੀ ਗਈ,ਦਿੱਲੀ ਪੁਲਿਸ (Delhi Police) ਨੇ ਸ਼ਹਿਰ 'ਚ ਹੁਣ ਤੱਕ ਨਸ਼ੇ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ,ਮੁਲਜ਼ਮਾਂ ਕੋਲੋਂ 560 ਕਿਲੋ ਕੋਕੀਨ ਤੇ 40 ਕਿਲੋ ਹਾਈਡ੍ਰੋਪੋਨਿਕ ਮੈਰੂਆਨਾ (Hydroponic Marijuana) ਬਰਾਮਦ ਕੀਤੀ ਸੀ,ਇਸ ਨਸ਼ੀਲੇ ਪਦਾਰਥ (Drugs) ਦੀ ਖੇਪ ਦੀ ਅੰਦਾਜ਼ਨ ਕੀਮਤ ਲਗਭਗ 5,620 ਕਰੋੜ ਰੁਪਏ ਦੱਸੀ ਜਾ ਰਹੀ ਹੈ,ਸਪੈਸ਼ਲ ਸੈੱਲ (Special Cell) ਨੇ ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ ਗ੍ਰਿਫਤਾਰ ਜਤਿੰਦਰ ਉਰਫ ਜੱਸੀ ਨਿਸ਼ਾਨ ਦੇਹੀ ਉੱਤੇ 10 ਕਰੋੜ ਰੁਪਏ ਦੀ ਕੋਕੀਨ (Cocaine) ਬਰਾਮਦ ਕੀਤੀ ਹੈ,ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜ਼ਬਤ ਕੀਤੇ ਗਏ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਦੁਬਈ ਨਾਲ ਜੁੜੇ ਹੋਏ ਹਨ,ਦੁਬਈ ਵਿੱਚ ਮੌਜੂਦ ਭਾਰਤੀ ਨਾਗਰਿਕ ਵਰਿੰਦਰ ਬਸੋਆ ਦਾ ਨਾਮ ਇਸ ਅੰਤਰਰਾਸ਼ਟਰੀ ਸਿੰਡੀਕੇਟ ਦੇ ਮਾਸਟਰਮਾਈਂਡ (Mastermind) ਵਜੋਂ ਸਾਹਮਣੇ ਆਇਆ ਹੈ,ਦਿੱਲੀ ਪੁਲਿਸ (Delhi Police) ਨੇ ਵਰਿੰਦਰ ਬਸੋਆ,ਉਸ ਦੇ ਬੇਟੇ ਅਤੇ ਕੁਝ ਹੋਰਾਂ ਖ਼ਿਲਾਫ਼ ਲੁੱਕਆਊਟ ਸਰਕੂਲਰ (Lookout Circular) ਵੀ ਜਾਰੀ ਕੀਤਾ ਹੈ।

Advertisement

Latest News

ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਵੱਲੋਂ ਸਸਤੇ ਅਤੇ ਵਾਜਿਬ ਰੇਟਾਂ ‘ਤੇ ਕਿਰਾਏ ਤੇ ਦਿੱਤੇ ਜਾ ਰਹੇ ਹਨ ਖੇਤੀਬਾੜੀ ਸੰਦ : ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਵੱਲੋਂ ਸਸਤੇ ਅਤੇ ਵਾਜਿਬ ਰੇਟਾਂ ‘ਤੇ ਕਿਰਾਏ ਤੇ ਦਿੱਤੇ ਜਾ ਰਹੇ ਹਨ ਖੇਤੀਬਾੜੀ ਸੰਦ : ਉਪ ਰਜਿਸਟਰਾਰ ਸਹਿਕਾਰੀ ਸਭਾਵਾਂ
ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਦੀ ਰਹਿੰਦ ਖੂੰਹਦ ਨੂੰ ਸੰਭਾਲਣ...
ਵਾਹਨਾਂ ਦੀਆਂ ਨੰਬਰ ਪਲੇਟਾਂ ਤਿਆਰ ਕਰਨ ਵਾਲੇ ਦੁਕਾਨਦਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ
ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾਂ ’ਤੇ ਮੁਕੰਮਲ ਰੋਕ ਦੇ ਹੁਕਮ
ਮੈਰਿਜ ਪੈਲੇਸਾਂ ’ਚ ਲਾਇਸੰਸੀ ਅਸਲਾ ਲੈ ਕੇ ਆਉਣ ’ਤੇ ਮੁਕੰਮਲ ਪਾਬੰਦੀ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਆਨਲਾਈਨ ਐਪਲੀਕੇਸ਼ਨ "ਲੋਕਲ ਬਾਡੀਜ਼ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ" ਲਾਂਚ
ਪੜਤਾਲ ਉਪਰੰਤ 853 ਸਰਪੰਚ ਦੇ ਅਹੁਦੇ ਅਤੇ 2123 ਪੰਚ ਦੇ ਅਹੁਦੇ ਲਈ ਉਮੀਦਵਾਰ ਮੈਦਾਨ ਵਿੱਚ- ਏ ਡੀ ਸੀ ਸੁਭਾਸ਼ ਚੰਦਰ
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗਾ: ਡੀ ਐਸ ਪੀ ਕਰਨੈਲ ਸਿੰਘ