ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ TMC ਨੇਤਾ ਦੀ ਗੋਲੀ ਮਾਰ ਕੇ ਹੱਤਿਆ
West Bengal,03 JAN,2024,(Azad Soch News):- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਦੇ ਕਰੀਬੀ ਦੁਲਾਲ ਸਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਦੁਲਾਲ ਸਰਕਾਰ ਨੂੰ ਦਿਨ ਦਿਹਾੜੇ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ,ਪੱਛਮੀ ਬੰਗਾਲ (West Bangal) ਦੇ ਮਾਲਦਾ ਜ਼ਿਲੇ ਦੇ ਝਲਝਲੀਆ ਮੋੜ ਇਲਾਕੇ 'ਚ ਬਾਈਕ ਸਵਾਰਾਂ ਨੇ ਦਿਨ ਦਿਹਾੜੇ ਇਸ ਘਟਨਾ ਨੂੰ ਅੰਜਾਮ ਦਿੱਤਾ,ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ (CCTV Camara) ਵਿੱਚ ਕੈਦ ਹੋ ਗਈ,ਦੱਸਿਆ ਜਾ ਰਿਹਾ ਹੈ ਕਿ ਦੁਲਾਲ ਸਰਕਾਰ ਬਾਬਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ,ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਫਿਲਹਾਲ ਪੁਲਿਸ (Police) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਬਾਬਲਾ ਸਰਕਾਰ ਦੇ ਕਤਲ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੰਸਟਾਗ੍ਰਾਮ (Instagram) 'ਤੇ ਪੋਸਟ ਕੀਤਾ, “ਮੇਰੇ ਕਰੀਬੀ ਸਹਿਯੋਗੀ ਤੇ ਬਹੁਤ ਹੀ ਹਰਮਨ ਪਿਆਰੇ ਨੇਤਾ ਬਾਬਲਾ ਸਰਕਾਰ ਦੀ ਅੱਜ ਹੱਤਿਆ ਕਰ ਦਿੱਤੀ ਗਈ ਹੈ,ਬਾਬਲਾ ਸਰਕਾਰ ਤੇ ਉਨ੍ਹਾਂ ਦੀ ਪਤਨੀ ਚੈਤਾਲੀ ਸਰਕਾਰ ਨੇ ਸ਼ੁਰੂ ਤੋਂ ਹੀ ਤ੍ਰਿਣਮੂਲ ਕਾਂਗਰਸ (Trinamool Congress) ਲਈ ਸਖ਼ਤ ਮਿਹਨਤ ਕੀਤੀ ਹੈ ਤੇ ਬਬਲਾ ਕੌਂਸਲਰ ਵੀ ਚੁਣਿਆ ਗਿਆ ਸੀ।