ਅੱਜ ਸੀਐਮ ਨਿਤੀਸ਼ ਕੁਮਾਰ ਦਿੱਲੀ ਲਈ ਰਵਾਨਾ,ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵੀ ਨਾਲ

New Delhi,05 June,2024,(Azad Soch News):- ਨਿਤੀਸ਼ ਕੁਮਾਰ ਨੂੰ ਅਪਣੇ ਫਾਇਦੇ ਮੁਤਾਬਕ ਪਾਰਟੀਆਂ ਬਦਲਣ ਦੇ ਮਾਹਿਰ ਕਿਹਾ ਜਾਂਦਾ ਹੈ,ਬਿਹਾਰ ਦੇ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ ਹੈ,ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਫਿਰ ਸੁਰਖੀਆਂ ਵਿਚ ਹਨ,ਅੱਜ ਸੀਐਮ ਨਿਤੀਸ਼ ਕੁਮਾਰ ਦਿੱਲੀ ਲਈ ਰਵਾਨਾ ਹੋ ਗਏ ਹਨ,ਦਿੱਲੀ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੇਡੀਯੂ ਨੇਤਾਵਾਂ ਨਾਲ ਅਪਣੀ ਰਿਹਾਇਸ਼ 'ਤੇ ਬੈਠਕ ਕੀਤੀ,ਲਲਨ ਸਿੰਘ, ਮੰਤਰੀ ਅਸ਼ੋਕ ਚੌਧਰੀ, ਸੰਸਦ ਮੈਂਬਰ ਕੌਸ਼ਲੇਂਦਰ ਕੁਮਾਰ, ਲੋਜਪਾ (ਆਰ) ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਸਮੇਤ ਕਈ ਨੇਤਾ ਮੌਜੂਦ ਸਨ,ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵੀ ਉਸੇ ਫਲਾਈਟ ਤੋਂ ਦਿੱਲੀ ਲਈ ਰਵਾਨਾ ਹੋਏ ਹਨ, ਜਿਸ 'ਚ ਸੀਐੱਮ ਨਿਤੀਸ਼ ਕੁਮਾਰ ਜਾ ਰਹੇ ਹਨ,ਉਹ ਇੰਡੀਆ ਗਠਜੋੜ (India Alliance) ਦੀ ਮੀਟਿੰਗ ਵਿਚ ਵੀ ਸ਼ਾਮਲ ਹੋਣਗੇ। ਦੋਵਾਂ ਦਿੱਗਜਾਂ ਦੇ ਦਿੱਲੀ ਜਾਣ ਨਾਲ ਸੱਤਾ ਦੇ ਗਲਿਆਰਿਆਂ ਵਿਚ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ,ਲੋਕ ਸਭਾ ਚੋਣ ਨਤੀਜਿਆਂ ਕਾਰਨ ਸਾਰਿਆਂ ਦੀਆਂ ਨਜ਼ਰਾਂ ਨਿਤੀਸ਼ ਕੁਮਾਰ 'ਤੇ ਟਿਕੀਆਂ ਹੋਈਆਂ ਹਨ,ਇਹੀ ਕਾਰਨ ਹੈ ਕਿ ਸ਼ਰਦ ਪਵਾਰ ਤੋਂ ਲੈ ਕੇ ਰਾਸ਼ਟਰੀ ਜਨਤਾ ਦਲ (Rashtriya Janata Dal) ਤਕ ਹਰ ਕੋਈ ਨਿਤੀਸ਼ ਵੱਲ ਦੇਖ ਰਿਹਾ ਹੈ।
Latest News
