ਅਯੋਧਿਆ ਦੇ ਰਾਮ ਮੰਦਿਰ ਦੇ ਦਰਸ਼ਨ ਲਈ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ
ਲਾਪਤਾ ਹੋਣ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ

Patiala,21 May,2024,(Azad Soch News):- ਪਟਿਆਲਾ ਦੀ ਤੇਜਬਾਗ ਕਾਲੋਨੀ (Tejbagh Colony) ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ,ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ 17 ਤਾਰੀਕ ਨੂੰ ਅਯੁੱਧਿਆ ਰਾਮ ਮੰਦਿਰ (Ayodhya Ram Temple) ਦਰਸ਼ਨ ਦੇ ਲਈ ਇੱਕ ਬਾਸ ਰਵਾਨਾ ਹੋਈ ਸੀ,ਇਸ ਵਿੱਚ ਪਟਿਆਲਾ ਦੇ 2 ਬੱਚੇ ਵੀ ਘੁੰਮਣ ਦੇ ਲਈ ਗਏ ਸਨ,ਕਾਰਤਿਕ ਬਾਂਸਲ ਅਤੇ ਪ੍ਰਿੰਸ ਨਾਂਅ ਦੇ 2 ਬੱਚੇ ਅਯੁੱਧਿਆ ਰਾਮ ਮੰਦਿਰ ਦਰਸ਼ਨ ਕਰਨ ਦੇ ਲਈ ਗਏ ਸਨ,ਜਿਸ ਤੋਂ ਬਾਅਦ ਉਹ 18 ਤਾਰੀਕ ਤੋਂ ਲਾਪਤਾ ਹਨ,ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹਨ,ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲੇ ਹਨ,ਜਿਸ ਨੂੰ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਚਿੰਤਾ ਵੱਧ ਗਈ ਹੈ,ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਬੱਚੇ ਆਖਰ ਗਏ ਕਿੱਥਰ ਹਨ,ਪਰਿਵਾਰਕ ਮੈਂਬਰ ਨੇ ਕਿਹਾ ਕਿ 17 ਮਈ ਨੂੰ ਪਟਿਆਲਾ ਤੋਂ ਅਯੁੱਧਿਆ ਰਾਮ ਮੰਦਿਰ ਦਰਸ਼ਨ ਕਰਨ ਲਈ ਇੱਕ ਬੱਸ ਗਈ ਸੀ ਅਤੇ 20 ਮਈ ਨੂੰ ਬੱਸ ਨੇ ਵਾਪਿਸ ਆਉਣਾ ਸੀ,ਇਸ ਦੌਰਾਨ ਬੱਸ ਵਾਪਿਸ ਆ ਗਈ ਹੈ ਪਰ ਉਹ ਦੋਵੇਂ ਬੱਚੇ ਵਾਪਸ ਨਹੀਂ ਆਏ।
Latest News
.jpeg)