ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ

ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 30 ਜਨਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ  ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 4 ਨਵੀਆਂ ਸੇਵਾਵਾਂ (ਈ-ਸ਼੍ਰਮ ਕਾਰਡ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ, ਨਵਾਂ/ਰੀਨਊ ਸਟੈਂਪ ਵੈਂਡਰ ਲਾਇਸੰਸ ਅਤੇ ਪਾਸਪੋਰਟ ਸਾਇਜ ਫੋਟੋਆਂ ਪ੍ਰਿੰਟ ਨੂੰ ਸੇਵਾ ਕੇਂਦਰ ਦੀਆਂ ਸਰਵਿਸ ਲਿਸਟ ਵਿੱਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਕੀਤਾ ਗਿਆ ਹੈ I ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼੍ਰਮ ਕਾਰਡ ਦੀ ਫੀਸ ਸਿਰਫ 10 ਰੁਪਏ ਹੈ, ਜਿਸ ਵਿੱਚ ਵਿਅਕਤੀ/ਲਾਭ ਪਾਤਰੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ I ਇਹ ਸਰਵਿਸ 16-59 ਸਾਲ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ ਹੈ ਬਸ਼ਰਤੇ ਉਸਦਾ ਕੋਈ ਵੀ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਨਾ ਕੱਟਦਾ ਹੋਵੇ I ਇਸ ਤੋਂ ਇਲਾਵਾ ਪੂਜਾ ਸਥਾਨ, ਸਕੂਲ, ਕਾਲਜ, ਮੈਰਿਜ ਪੈਲਸ, ਹੋਟਲ, ਗੈਸਟ ਹਾਉਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਆਦਿ ਨੂੰ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ ਬਾਬਤ ਨਵੇਂ ਲਾਇਸੰਸ ਪ੍ਰਾਪਤ ਕਰਨ ਲਈ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਜਾ ਸਕਦਾ ਹੈ, ਜਿਸਦੀ ਫੀਸ 1700 ਰੁਪਏ ਹੈ ਜੋ ਕਿ ਪੰਜ ਸਾਲ ਲਈ ਬਣਦਾ ਹੈ I ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੰਸ ਅਪਲਾਈ ਕੀਤਾ ਜਾ ਸਕਦਾ ਹੈ I ਇਸ ਤੋਂ ਇਲਾਵਾ ਨਾਗਰਿਕ ਪਾਸਪੋਰਟ ਸਾਇਜ ਫੋਟੋ ਪ੍ਰਿੰਟ ਦੀ ਸਰਵਿਸ ਵੀ ਸੇਵਾ ਕੇਂਦਰਾਂ ਵਿਖੇ 6 ਫੋਟੋਆਂ 30 ਰੁਪਏ ਅਤੇ 12 ਫੋਟੋਆਂ ਸਿਰਫ 50 ਰੁਪਏ ਵਿੱਚ ਪ੍ਰਾਪਤ ਕਰ ਸਕਦਾ ਹੈ।  
ਜ਼ਿਲਾ ਆਈ ਟੀ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਇਹ ਜੋ 4 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾ ਦਾ ਫਾਇਦਾ ਸਿਧੇ ਤੌਰ ਤੇ ਨਾਗਰਿਕਾਂ ਨੂੰ ਹੋਵੇਗਾ I ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਖੇਤਰ ਚ’ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ I ਉਨ੍ਹਾਂ ਦੱਸਿਆ ਕਿ ਸੇਵਾ ਜ਼ਿਲੇ ਵਿੱਚ ਕੁੱਲ 28 ਸੇਵਾ ਕੇਂਦਰਾਂ ਸਥਿਤ ਹਨ ਅਤੇ ਜਿੱਥੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ I ਇਸ ਮੌਕੇ ਸੇਵਾ ਕੇਂਦਰ ਮੈਨੇਜਰ ਗੁਰਸੇਵਕ ਸਿੰਘ ਅਤੇ ਮਾਸਟਰ ਟ੍ਰੇਨਰ ਹਰਸਿਮਰਨਜੀਤ ਸਿੰਘ ਵੀ ਮੌਜੂਦ ਸਨ

Tags:

Advertisement

Latest News

ਡਿਪਟੀ ਕਮਿਸ਼ਨਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ ਡਿਪਟੀ ਕਮਿਸ਼ਨਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ, 20 ਫਰਵਰੀ: ਸ਼ਹਿਰ ਵਾਸੀਆਂ ਨੂੰ ਸੀਵਰੇਜ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਪੁਖ਼ਤਾ ਹੱਲ ਲਈ ਅੱਜ ਡਿਪਟੀ ਕਮਿਸ਼ਨਰ...
ਸਲੱਮ ਏਰੀਏ ਵਿਚ ਲਗਾਇਆ ਜਾਗਰੂਕਤਾ ਕੈਂਪ
ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਸਬੰਧੀ ਸਮਾਗਮਾਂ ਦਾ ਦੂਸਰਾ ਦਿਨ
ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ
ਜਨਵਰੀ-ਮਾਰਚ ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ: ਲਾਲ ਚੰਦ ਕਟਾਰੂਚੱਕ
ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਅੱਤਵਾਦੀ ਲਖਬੀਰ ਲੰਡਾ ਦਾ ਸਹਿਯੋਗੀ ਗ੍ਰਿਫ਼ਤਾਰ ; ਇੱਕ ਪਿਸਤੌਲ ਬਰਾਮਦ
ਸਰਕਾਰੀ ਮੁਲਾਜ਼ਮ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ