ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ 7 ਪੁਲਿਸ ਅਧਿਕਾਰੀ ਡੀ.ਜੀ.ਪੀ ਕੋਮੈਂਡੇਸ਼ਨ ਡਿਸਕ ਨਾਲ ਸਨਮਾਨਿਤ

ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ 7 ਪੁਲਿਸ ਅਧਿਕਾਰੀ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ
ਸਨਮਾਨ ਲੈਣ ਵਾਲਿਆਂ ਵਿਚ ਐਸ.ਐਸ.ਪੀ. ਡਾ.ਸਿਮਰਤ ਕੌਰ ਤੇ ਸੀ.ਆਈ.ਏ. ਸਟਾਫ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਸ਼ਾਮਿਲ
ਅਜਿਹੇ ਸਨਮਾਨ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਧੇਰੇ ਇਮਾਨਦਾਰੀ, ਵਫ਼ਾਦਾਰੀ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ--ਐਸ.ਐਸ.ਪੀ.ਡਾ.ਸਿਮਰਤ ਕੌਰ
Malerkotla, 6,June 2024,(Azad Soch News):- ਜ਼ਿਲ੍ਹਾ ਪੁਲਿਸ ਮਲੇਰਕੋਟਲਾ (Police Malerkotla) ਦੇ ਸੱਤ ਪੁਲਿਸ ਅਧਿਕਾਰੀਆਂ ਨੂੰ ਮਿਸ਼ਾਲੀ ਪੁਲਿਸ ਸੇਵਾਵਾਂ ਬਦਲੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਡੀ.ਜੀ.ਪੀ ਕੋਮੈਂਡੇਸ਼ਨ ਡਿਸਕ (DGP Commendation Disc) ਨਾਲ ਸਨਮਾਨਿਤ ਕੀਤਾ ਗਿਆ ਹੈ,ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਹ ਮਾਣਮੱਤਾ ਸਨਮਾਨ ਦਿੱਤਾ ਗਿਆ ਹੈ,ਉਨ੍ਹਾਂ ਵਿਚ ਐਸ.ਐਸ.ਪੀ. ਮਲੇਰਕੋਟਲਾ ਡਾ. ਸਿਮਰਤ ਕੌਰ (SSP Malerkotla Dr. Simrat Kaur) ਤੋਂ ਇਲਾਵਾ ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਸਬ ਇੰਸਪੈਕਟਰ ਰਾਜਵੰਤ ਕੁਮਾਰ, ਹੌਲਦਾਰ ਪ੍ਰਭਜੋਤ ਸਿੰਘ, ਸੀਨੀ. ਸਿਪਾਹੀ ਹਰਸਿਮਰਨਜੀਤ ਸਿੰਘ, ਸੀਨੀ. ਸਿਪਾਹੀ ਗੁਰਤੇਗ ਸਿੰਘ ਅਤੇ ਸਿਪਾਹੀ ਕਰਮਵੀਰ ਸਿੰਘ ਸ਼ਾਮਿਲ ਹਨ,ਜ਼ਿਲ੍ਹੇ ਅੰਦਰ ਨਸ਼ਿਆਂ, ਨਸ਼ਾ ਤਸਕਰਾਂ, ਗੁੰਡਾਗਰਦੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੂਰੀ ਸ਼ਿੱਦਤ ਅਤੇ ਵਫ਼ਾਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਇਨ੍ਹਾਂ ਅਧਿਕਾਰੀਆਂ ਨੂੰ ਅੱਜ ਜ਼ਿਲ੍ਹਾ ਪੁਲਿਸ ਸਦਰ ਦਫ਼ਤਰ ਵਿਖੇ ਡੀ.ਜੀ.ਪੀ. ਕੋਮੈਂਡੇਸ਼ਨ ਡਿਸਕ (DGP Commendation Disc) ਨਾਲ ਸਨਮਾਨਿਤ ਕਰਦਿਆਂ ਐਸ.ਐਸ.ਪੀ. ਮਲੇਰਕੋਟਲਾ ਡਾ. ਸਿਮਰਤ ਕੌਰ ਨੇ ਕਿਹਾ ਕਿ ਅਜਿਹੇ ਸਨਮਾਨ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਹੋਰ ਵਧੇਰੇ ਇਮਾਨਦਾਰੀ, ਵਫ਼ਾਦਾਰੀ ਅਤੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦੇ ਹਨ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।
Latest News
