ਅਬੋਹਰ ‘ਚ ਕਣਕ ਦੇ ਖੇਤ ਨੂੰ ਲੱਗੀ ਅੱਗ
ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ

Abohar,24 April,2024,(Azad Soch News):- ਅਬੋਹਰ ਦੇ ਪਿੰਡ ਅੱਚੜਿਕੀ ਵਿੱਚ ਦੁਪਹਿਰ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ,ਜਿਸ ਕਾਰਨ ਉਸ ਦੀ ਕਰੀਬ 3 ਏਕੜ ਫ਼ਸਲ ਅਤੇ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਿਆ,ਆਸ-ਪਾਸ ਦੇ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ (Tractors) ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਅੱਗ ਬੁਝਾਊ ਵਿਭਾਗ (Fire Department) ਨੂੰ ਵੀ ਸੂਚਿਤ ਕੀਤਾ ਗਿਆ,ਦੱਸ ਦਈਏ ਕਿ ਜਦੋਂ ਤੱਕ ਫਾਇਰ ਬ੍ਰਿਗੇਡ (Fire Brigade) ਉਥੇ ਪਹੁੰਚੀ ਉਦੋਂ ਤੱਕ ਸਾਰੀ ਫਸਲ ਸੜ ਚੁੱਕੀ ਸੀ,ਇੰਨਾ ਹੀ ਨਹੀਂ ਕਿਸਾਨ ਦੇ ਖੇਤ ਵਿੱਚ ਖੜ੍ਹੀ ਟਰਾਲੀ ਦੇ ਦੋਵੇਂ ਟਾਇਰ ਵੀ ਸੜ ਕੇ ਸੁਆਹ ਹੋ ਗਏ,ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਕਿਸਾਨ ਵੱਲੋਂ ਜ਼ਮੀਨ ਠੇਕੇ ’ਤੇ ਲਈ ਗਈ ਸੀ,ਨੇੜਲੇ ਕਿਸਾਨ ਈਸਰ ਸਿੰਘ ਦੀ 3 ਏਕੜ ਕਣਕ ਅਤੇ 8 ਏਕੜ ਨਾੜ ਸੜ ਚੁਕੀ ਸੀ,ਇਸ ਦੌਰਾਨ ਕਣਕ ਨਾਲ ਭਰੀ ਟਰਾਲੀ ਵੀ ਸੜ ਗਈ,ਇਸ ਅੱਗ ਦੀ ਘਟਨਾ ਵਿੱਚ ਜਿੱਥੇ ਡੇਢ ਲੱਖ ਰੁਪਏ ਦੀ ਕਣਕ ਸੜ ਗਈ, ਉੱਥੇ ਹੀ 50 ਹਜ਼ਾਰ ਰੁਪਏ ਦੀ ਇੱਕ ਟਰਾਲੀ ਵੀ ਸੜ ਕੇ ਸੁਆਹ ਹੋ ਗਈ,ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ,ਅੱਜ ਉਹ ਆਪਣੇ ਖੇਤ ਵਿੱਚ ਕੰਬਾਈਨ ਰਾਹੀਂ ਕਣਕ ਦੀ ਪਿੜਾਈ ਕਰ ਰਿਹਾ ਸੀ ਕਿ ਅਚਾਨਕ ਜ਼ਮੀਨ ਵਿੱਚ ਪਏ ਇੱਕ ਪੱਥਰ ਨੂੰ ਰਗੜਨ ਕਾਰਨ ਚੰਗਿਆੜੀ (Spark) ਨਿਕਲ ਗਈ ਅਤੇ ਕਣਕ ਨੂੰ ਅੱਗ ਲੱਗ ਗਈ,ਆਸ-ਪਾਸ ਦੇ ਕਿਸਾਨਾਂ ਨੇ ਪਹਿਲਾਂ ਟ੍ਰੈਕਟਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਅੱਗ ਬੁਝਾਊ ਵਿਭਾਗ (Fire Department) ਨੂੰ ਵੀ ਸੂਚਿਤ ਕੀਤਾ ਗਿਆ।
Latest News
