ਪੰਜਾਬ ‘ਚ ਵੱਡਾ ਰੇਲ ਹਾਦਸਾ,ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾਇਆ

Fatehgarh Sahib,02 Jane,2024,(Azad Soch News):- ਫਤਿਹਗੜ੍ਹ ਸਾਹਿਬ ਵਿਖੇ ਅੱਜ ਤੜਕੇ 4 ਵਜੇ ਦੇ ਕਰੀਬ ਰੇਲ ਹਾਦਸਾ ਵਾਪਰ ਗਿਆ,ਇੱਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ,ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿਚ ਆ ਗਈ,ਹਾਦਸੇ ਵਿਚ ਦੋ ਲੋਕੋ ਪਾਇਲਟ (People Pilot) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ (Rajindra Hospital Patiala Ref) ਕਰ ਦਿਤਾ ਗਿਆ,ਜਾਣਕਾਰੀ ਮੁਤਾਬਕ ਹਾਦਸਾ ਮਾਲਗੱਡੀ ਲਈ ਬਣੇ DFCC ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ (New Sirhind Station) ਕੋਲ ਹੋਇਆ,ਇਥੇ ਪਹਿਲਾਂ ਤੋਂ ਕੋਲੇ ਨਾਲ ਲੋਡ 2 ਗੱਡੀਆਂ ਖੜ੍ਹੀਆਂ ਸਨ।
ਅੱਜ ਸਵੇਰੇ ਇਕ ਮਾਲਗੱਡੀ ਦਾ ਇੰਜਣ ਖੁੱਲ੍ਹ ਕੇ ਦੂਜੀ ਨਾਲ ਟਕਰਾਇਆ,ਇਸ ਦੇ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ ਤਵੀ ਵੱਲ ਜਾ ਰਹੀ ਪੈਸੇਂਜਰ ਗੱਡੀ (Passenger Vehicle) ਵਿਚ ਫਸ ਗਿਆ,ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲਗੱਡੀ ਦੀਆਂ ਬੋਗੀਆਂ ਵੀ ਇਕ ਦੂਜੇ ‘ਤੇ ਚੜ੍ਹ ਗਈਆਂ,ਹਾਲਾਂਕਿ ਪੈਸੇਂਜਰ ਗੱਡੀ ਵਿਚ ਕਿਸੇ ਯਾਤਰੀ ਨੂੰ ਨੁਕਸਾਨ ਦੀ ਸੂਚਨਾ ਨਹੀਂ ਹੈ,ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੀਆਂ ਬੋਗੀਆਂ ਵੀ ਇਕ-ਦੂਜੇ 'ਤੇ ਜਾ ਵੱਜੀਆਂ,ਹਾਲਾਂਕਿ ਯਾਤਰੀ ਟਰੇਨ 'ਚ ਸਵਾਰ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ,ਇੰਜਣ ਜਿਵੇਂ ਹੀ ਯਾਤਰੀ ਟਰੇਨ ਨਾਲ ਟਕਰਾਇਆ ਤਾਂ ਉਸ 'ਚ ਸਵਾਰ ਸੈਂਕੜੇ ਯਾਤਰੀਆਂ 'ਚ ਚੀਕ-ਚਿਹਾੜਾ ਮਚ ਗਿਆ।
ਹਾਦਸੇ 'ਚ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਹਨ,ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ,ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ,ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ (Civil Hospital Fatehgarh Sahib) ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ (Patiala Ref) ਕਰ ਦਿਤਾ ਗਿਆ,ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ,ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ,ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
Latest News
