ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਅਹਿਮਦੀਆ ਮੁਹੱਲੇ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਨਲ ਰੋਡ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਅਹਿਮਦੀਆ ਮੁਹੱਲੇ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਨਲ ਰੋਡ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ

ਕਾਦੀਆਂ /ਬਟਾਲਾ, 28 ਨਵੰਬਰ (   ) ਹਲਕਾ ਕਾਦੀਆਂ ਦੇ ਇੰਚਾਰਜ ਕਾਦੀਆਂ ਐਡੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਾਦੀਆਂ ਅਹਿਮਦੀਆ ਮੁਹੱਲੇ ਵਿੱਖੇ ਸੜਕ ਦੇ ਦੋਨੇ ਪਾਸੇ ਟਾਈਲਾਂ ਲਗਵਾੳਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ 4 ਕਰੋੜ ਰੁਪਏ ਦੀ ਲਾਗਤ ਨਾਸ ਸੁੰਦਰੀਕਰਨ ਦੇ ਵਿਕਾਸ ਕੰਮ ਕਰਵਾਏ ਜਾਣਗੇ।

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਦੀਆਂ ਇਕ ਇਤਿਹਾਸਕ ਕਸਬਾ ਹੈ ਅਤੇ ਅਹਿਮਦੀਆ ਜਮਾਤ ਦਾ ਹੈਡ ਕਵਾਟਰ ਹੈ। ਦਸੰਬਰ ਦੇ ਮਹੀਨੇ ਮੁਸਲਿਮ ਜਮਾਤ ਅਹਿਮਦੀਆ ਦਾ ਅੰਤਰਾਸ਼ਟਰੀ ਸਲਾਨਾ ਜਲਸਾ ਕਰਵਾਇਆ ਜਾਣਾ ਹੈ। ਇਸ ਜਲਸੇ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵਡੀ ਗਿਣਤੀ ਵਿੱਚ ਸ਼ਰਧਾਲੂ ਕਾਦੀਆਂ ਪਹੁੰਚਾਣਗੇ ੳਹਨਾਂ ਕਿਹਾ ਕਿ ਸਾਡਾ ਸਾਰੀਆਂ ਦਾ ਇਹ ਫਰਜ਼ ਹੈ ਕਿ ਅਸੀਂ ਸ਼ਹਿਰ ਨੂੰ ਖੂਬਸੂਰਤ ਬਣਾਈਏ।

ਇਸ ਮੋਕੇ ਉਨਾਂ ਕਿਹਾ ਕਿ ਮੇਰੇ ਪਿਤਾ ਸਵ: ਸੇਵਾ ਸਿੰਘ ਸੇਖਵਾਂ ਜੀ ਦੇ ਵੀ ਕਾਦੀਆਂ ਸ਼ਹਿਰ ਨਾਲ ਬਹੁਤ ਲਗਾਵ ਸੀ ਅਤੇ ਅਹਿਮਦੀਆ ਜਮਾਤ ਨਾਲ ਨਾਲ ਬਹੁਤ ਵਧੀਆ ਪਰਿਵਾਰਕ ਸਬੰਧ ਸਨ। ੳਹਨਾਂ ਨੇ ਸ਼ਹਿਰ ਦੇ ਛੱਪੜ ਨੂੰ ਖਤਮ ਕਰ ਕੇ ਸ਼ਹਿਰ ਦੀ ਗੰਦਗੀ ਖਤਮ ਕੀਤੀ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਾਲਾ ਬਣਾਈਆ। ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਇਸ ਪਵਿੱਤਰ ਧਰਤੀ ਲਈ ਆਪਣਾ ਅਤੇ ਆਪਣੀ ਪਾਰਟੀ ਵਲੋ ਯੋਗਦਾਨ ਪਾਵਾਂ।

ਇਸ ਮੋਕੇ ਜਮਾਤ ਅਹਿਮਦੀਆ ਦੇ ਸੈਕਟਰੀ ਅਤਾੳਲ ਮੋਮਿਨ,ਸੱਯਦ ਅਜ਼ੀਜ਼ ਅਹਿਮਦ,ਫਜ਼ਲ ੳਲ ਰਹਿਮਾਨ ਭੱਟੀ, ਨਸਰੁਮਿਨੱਲਾ, ਨਵੀਦ ਅਹਿਮਦ ਫਜ਼ਲ, ਐਸ ਐਚ ੳ ਕਾਦੀਆਂ ਗਰਮੀਤ ਸਿੰਘ,ਅਬਦੁਲ ਵਾਸੇ, ਚੈਅਰਮੈਨ ਮੋਹਣ ਸਿੰਘ,ਗੁਰਮੇਜ ਸਿੰਘ, ਦਵਿੰਦਰ ਸ਼ਰਮਾ,ਸਿੰਗਾਰਾ ਸਿੰਘ,ਮਲਕੀਤ ਸਿੰਘ, ਗੁੱਲੂ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। 

Advertisement

Latest News

ਪਿਛਲੇ ਕਾਂਗਰਸ ਸ਼ਾਸਨ ਨੇ ਪੰਜਾਬ ਵਿੱਚ ਪੇਂਡੂ ਵਿਕਾਸ ਨੂੰ ਅਣਗੌਲਿਆ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕਾਂਗਰਸ ਸ਼ਾਸਨ ਨੇ ਪੰਜਾਬ ਵਿੱਚ ਪੇਂਡੂ ਵਿਕਾਸ ਨੂੰ ਅਣਗੌਲਿਆ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
*ਪੰਜਾਬ ਵਿੱਚ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਪਹਿਲੀ ਵਾਰ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ ਕਰਵਾਇਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*...
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਦੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ 38 ਲੱਖ 94 ਹਜ਼ਾਰ ਦੇ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਗੈਸ ਏਜੰਸੀ ਦਾ ਕੀਤਾ ਦੌਰਾ; ਗੈਸ ਸਪਲਾਈ ਦਾ ਲਿਆ ਜਾਇਜ਼ਾ
ਹਲਕਾ ਚੱਬੇਵਾਲ ‘ਚ ਸਥਾਪਤ ਹੋਵੇਗਾ ਫ਼ਲਾਂ ਤੇ ਸਬਜ਼ੀਆਂ ਦਾ ਪ੍ਰੋਸੈਸਿੰਗ ਇੰਡਸਟਰੀ, 18 ਕਰੋੜ ਦੀ ਲਾਗਤ ਨਾਲ ਲੱਗੇਗਾ ਪ੍ਰੋਜੈਕਟ
ਕੈਬਨਿਟ ਮੰਤਰੀ ਖੁੱਡੀਆਂ ਨੇ ਅਰਨੀਵਾਲਾ ਵਜੀਰਾ ਵਿਖੇ ਤਕਸੀਮ ਕੀਤੇ 241 ਸਮਾਰਟ ਰਾਸ਼ਨ ਕਾਰਡ
ਸਪੀਕਰ ਸੰਧਵਾਂ ਨੇ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਤੇ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ