ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਆਗੂ ਸਤਪਾਲ ਸਿੰਗਲਾ ਸਮੇਤ ਹੋਰ ਕਈ ਭਾਜਪਾ ’ਚ ਹੋਏ ਸ਼ਾਮਲ

ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਆਗੂ ਸਤਪਾਲ ਸਿੰਗਲਾ ਸਮੇਤ ਹੋਰ ਕਈ ਭਾਜਪਾ ’ਚ ਹੋਏ ਸ਼ਾਮਲ

Sangrur,22 May,2024,(Azad Soch News):- ਪੰਜਾਬ ਦੇ ਹਿੰਦੂ ਚਿਹਰਾ ਸਤਪਾਲ ਸਿੰਗਲਾ (Satpal Singla) ਆਪਣੇ ਵਰਕਰਾਂ ਸਮੇਤ ਬੀਤੇ ਦਿਨੀਂ ਜਲੰਧਰ ਵਿਖੇ ਭਾਜਪਾ ’ਚ ਸ਼ਾਮਿਲ ਹੋਏ,ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਲਹਿਰਾਗਾਗਾ ਵਿਖੇ ਉਹਨਾਂ ਨੇ ਪ੍ਰੈਸ ਕਾਨਫਰੰਸ (Press Conference) ਕੀਤੀ,1977 ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨਾਲ ਪਾਰਟੀ ’ਚ ਕੰਮ ਕੀਤਾ ਪੰਜਾਬ ਅਤੇ ਸੈਂਟਰ ਦੇ ਵੱਖ ਵੱਖ ਅਹੁਦਿਆਂ ’ਤੇ ਵੀ ਰਹੇ,ਸਤਪਾਲ ਸਿੰਗਲਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ’ਚ ਪ੍ਰਕਾਸ਼ ਸਿੰਘ ਬਾਦਲ ਹੁੰਦਿਆਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ਿਆ,ਪਰ ਹੁਣ ਨਰਿੰਦਰ ਮੋਦੀ (Narendra Modi) ਦੀਆਂ ਨੀਤੀਆਂ ਅਤੇ ਅਯੋਧਿਆ (Ayodhya) ਵਿਖੇ ਬਣੇ ਰਾਮ ਮੰਦਿਰ (Ram Temple) ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ,ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਤਾਂ ਕਿਸਾਨਾਂ ਲਗਾਤਾਰ ਵਿਰੋਧ ਕਰ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿਸਾਨਾਂ ਦਾ ਵਿਰੋਧ ਕਰਨਾ ਆਪਣਾ ਅਧਿਕਾਰ ਹੈ,ਪਰ ਅਸੀਂ ਭਾਜਪਾ ਤੋਂ ਵੀ ਇਹ ਸੀ ਗੱਲ ਦੀ ਮੰਗ ਕਰਦੇ ਆਂ ਕਿ ਕਿਸਾਨਾਂ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ,ਉਹਨਾਂ ਨੇ ਆੜਤੀਆਂ ਦੀ ਕਮਿਸ਼ਨ ਵਧਾਉਣ ਦੀ ਵੀ ਮੰਗ ਕੀਤੀ,ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ (Lok Sabha Constituency Sangrur) ਵਿਖੇ ਸਾਨੂੰ ਹਿੰਦੂ ਚਿਹਰਾ ਅਰਵਿੰਦ ਖੰਨਾ (Arvind Khanna) ਨੂੰ ਟਿਕਟ ਦੇ ਕੇ ਬਹੁਤ ਹੀ ਵਧੀਆ ਕੰਮ ਸੰਗਰੂਰ ਹਲਕੇ ਲਈ ਕੀਤਾ,ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਪਹਿਲਾ ਹੀ ਆਮ ਲੋਕਾਂ ’ਚ ਵਿਚਰਦੇ ਰਹੇ ਹਨ ਤੇ ਲੋਕ ਭਲਾਈ ਸਕੀਮਾਂ ਵੀ ਆਪਣੇ ਪੱਧਰ ਉੱਤੇ ਚਲਾਈਆਂ ਹੋਈਆਂ ਹਨ ਜਿਸ ਨੂੰ ਲੈ ਕੇ ਉਹ ਅਰਵਿੰਦ ਖੰਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।

Advertisement

Latest News

ਲਾਲ ਚੰਦ ਕਟਾਰੂਚੱਕ ਵੱਲੋਂ ਲੋਕਾਂ ਨੂੰ 31 ਮਾਰਚ ਤੱਕ ਆਪਣੀ E-KYC ਕਰਵਾਉਣ ਦੀ ਅਪੀਲ ਲਾਲ ਚੰਦ ਕਟਾਰੂਚੱਕ ਵੱਲੋਂ ਲੋਕਾਂ ਨੂੰ 31 ਮਾਰਚ ਤੱਕ ਆਪਣੀ E-KYC ਕਰਵਾਉਣ ਦੀ ਅਪੀਲ
- ਕੁੱਲ 1.55 ਕਰੋੜ ਲਾਭਪਾਤਰੀਆਂ ਵਿੱਚੋਂ 75 ਫੀਸਦ ਦੀ ਪ੍ਰਕਿਰਿਆ ਮੁਕੰਮਲ   ਚੰਡੀਗੜ੍ਹ, ਮਾਰਚ 15, 2025 - ਕੌਮੀ ਖੁਰਾਕ ਸੁਰੱਖਿਆ ਐਕਟ...
Infinix Note 50x 5G ਫੋਨ 27 ਮਾਰਚ ਨੂੰ 5100mAh ਬੈਟਰੀ, ਡਾਇਮੈਨਸਿਟੀ 7300 ਚਿੱਪ ਨਾਲ ਲਾਂਚ ਹੋਵੇਗਾ, ਜਾਣੋ ਖਾਸ ਫੀਚਰਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-03-2025 ਅੰਗ 601
ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ
ਭਾਜਪਾ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਹੱਦਬੰਦੀ ਨੂੰ ਵਰਤ ਰਹੀ ਹੈ: ਮੁੱਖ ਮੰਤਰੀ
ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇਗੀ ਸੈਕਸਡ ਸੀਮਨ ਦੀਆਂ 2 ਲੱਖ ਖੁਰਾਕਾਂ: ਖੁੱਡੀਆਂ
ਪੰਜਾਬ ਪੁਲਿਸ ਵੱਲੋਂ ਬਿਹਾਰ ਤੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ