ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਬੀਤੀ ਕੱਲ੍ਹ ਸ੍ਰੀ ਖਡੂਰ ਸਾਹਿਬ ਤੋਂ ਨਾਮਜ਼ਦਗੀ ਦਾਖ਼ਲ ਕੀਤੀ

Shri Khadur Sahib,11 May,2024,(Azad Soch News):- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਸ੍ਰੀ ਖਡੂਰ ਸਾਹਿਬ ਜੀ ਸੰਸਦੀ ਸੀਟ ਤੋਂ ਬੀਤੀ ਕੱਲ੍ਹ ਨਾਮਜ਼ਦਗੀ ਦਾਖ਼ਲ ਕੀਤੀ ਹੈ,ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਇਹ ਨਾਮਜ਼ਦਗੀ ਦਾਖ਼ਲ ਕੀਤੀ ਹੈ,ਨਾਮਜ਼ਦਗੀ ਪ੍ਰਕਿਰਿਆ ਦੀ ਨਿਗਰਾਨੀ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ,ਆਜ਼ਾਦ ਤੌਰ 'ਤੇ ਚੋਣ ਲੜ ਰਹੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਦੇ ਨਾਮਜ਼ਦਗੀ ਪੱਤਰ (Nomination Letter) ਉਨ੍ਹਾਂ ਦੇ ਪ੍ਰਪੋਜਰ ਸੁਖਚੈਨ ਸਿੰਘ (ਚਾਚਾ) ਨੇ ਏਆਰਓ ਸਿਮਰਨਦੀਪ ਸਿੰਘ ਨੂੰ ਸੌਂਪੇ,ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਹਲਫ਼ਨਾਮੇ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਕੋਲ ਸਿਰਫ਼ ਹਜ਼ਾਰ ਰੁਪਏ ਹਨ।
ਅੰਮ੍ਰਿਤਪਾਲ ਸਿੰਘ ਕੋਲ ਨਾ ਤਾਂ ਕੋਈ ਜਾਇਦਾਦ ਹੈ,ਅਤੇ ਨਾ ਹੀ ਕੋਈ ਗਹਿਣਾ,ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਕੋਲ ਕਰੀਬ 18.17 ਲੱਖ ਰੁਪਏ ਦੀ ਜਾਇਦਾਦ ਹੈ,ਜਿਸ ਵਿੱਚ ਕਿਰਨਦੀਪ ਕੌਰ ਦੇ ਖਾਤੇ ਵਿੱਚ ਕਰੀਬ 4 ਲੱਖ ਰੁਪਏ ਅਤੇ ਕਰੀਬ 14 ਲੱਖ ਰੁਪਏ ਦੇ ਗਹਿਣੇ ਹਨ,ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਜੀ (Shri Khadur Sahib Ji) ਦੇ ਰਿਟਰਨਿੰਗ ਅਫਸਰ ਅਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ (Deputy Commissioner Sandeep Kumar) ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 14 ਮਈ ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ,17 ਮਈ ਤਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।
Related Posts
Latest News
