ਅੰਮ੍ਰਿਤਸਰ ਪੁਲਿਸ ਥਾਣਾ ਸਿਵਲ ਲਾਈਨ ਵੱਲੋਂ ਨਕਲੀ ਮਹਿਲਾ ਇੰਸਪੈਕਟਰ ਨੂੰ ਫੜਿਆ

Amritsar Sahib,19 March,2024,(Azad Soch News):- ਅੰਮ੍ਰਿਤਸਰ ਪੁਲਿਸ (Amritsar Police) ਨੇ ਫਰਜ਼ੀ ਮਹਿਲਾ ਇੰਸਪੈਕਟਰ ਨੂੰ ਫੜਿਆ ਹੈ,ਜਿਸ ਨੇ ਆਪਣੇ ਆਪ ਨੂੰ ਐਸਐਸਪੀ ਦਿਹਾਤੀ (SSP Rural) ਦਾ ਰੀਡਰ ਦੱਸਿਆ,ਮੁਲਜ਼ਮ ਬੀ.ਐਮ.ਡਬਲਯੂ ਵਿੱਚ ਸਫ਼ਰ ਕਰਦੇ ਸਨ ਅਤੇ ਉਸੇ ਕਾਰ ਨੇ ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ,ਔਰਤ ਦੇ ਖਿਲਾਫ ਥਾਣਾ ਸਿਵਲ ਲਾਈਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ,ਏਡੀਸੀਪੀ ਸਿਟੀ 2 (ADCP City 2) ਨੇ ਦੱਸਿਆ ਕਿ ਕੱਲ੍ਹ ਕੁਈਨਜ਼ ਰੋਡ ’ਤੇ ਬੀਐਮਡਬਲਿਊ ਕਾਰ (BMW Car) ਅਤੇ ਸਵਿਫਟ ਕਾਰ (Swift Car) ਵਿਚਾਲੇ ਟੱਕਰ ਹੋ ਗਈ ਸੀ,ਜਿਸ ਤੋਂ ਬਾਅਦ ਬੀਐਮਡਬਲਿਊ ਕਾਰ (BMW Car) ਦੇ ਮਾਲਕ ਨੇ ਕੰਟਰੋਲ ਰੂਮ ‘ਤੇ ਫ਼ੋਨ ਕਰਕੇ ਆਪਣੀ ਜਾਣ-ਪਛਾਣ ਪੰਜਾਬ ਪੁਲਿਸ (Punjab Police) ਦੇ ਇੰਸਪੈਕਟਰ ਵਜੋਂ ਕਰਵਾਈ,ਸਿਵਲ ਲਾਈਨ ਥਾਣੇ (Civil Line Police Station) ਦੇ ਐਸਆਈ ਦਲਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਬੀਐਮਡਬਲਯੂ ਨੰਬਰ ਡੀਐਲ-1ਸੀ-ਐਮ-6898 ਅਤੇ ਸਵਿਫਟ ਡਿਜ਼ਾਇਰ ਨੰਬਰ ਪੀਬੀ-01-ਡੀ-3782 ਅੰਮ੍ਰਿਤਸਰ ਦੇ ਗ੍ਰੈਂਡ ਹੋਟਲ ਸਾਹਮਨੇ ਕਵੀਨਜ਼ ਰੋਡ ਕੋਲ ਹਾਦਸਾਗ੍ਰਸਤ ਹੋ ਗਈ।
ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਔਰਤ ਕਾਰ ‘ਚੋਂ ਉਤਰ ਗਈ,ਅਤੇ ਉਸਨੇ ਆਪਣਾ ਨਾਮ ਇੰਸਪੈਕਟਰ ਰਮਨਦੀਪ ਕੌਰ ਰੰਧਾਵਾ ਪੰਜਾਬ ਪੁਲਿਸ ਦੱਸਦਿਆਂ ਕਿਹਾ ਕਿ ਮੈਂ ਐਸ.ਐਸ.ਪੀ ਸਾਹਿਬ, ਅੰਮ੍ਰਿਤਸਰ ਦਿਹਾਤੀ ਵਿੱਚ ਰੀਡਰ ਦੀ ਪੋਸਟ ‘ਤੇ ਤਾਇਨਾਤ ਹਾਂ,ਜੋ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਹਾਦਸੇ ਦੌਰਾਨ BMW ਕਾਰ ਦਾ ਖੱਬੇ ਪਾਸੇ ਦਾ ਲਾਈਟ ਸ਼ੀਸ਼ਾ ਟੁੱਟ ਗਿਆ ਹੈ। ਇਸ ਦਾ ਮੁਆਵਜ਼ਾ ਦਿਉ, ਦੋਵੇਂ ਧਿਰਾਂ ਵੱਲੋਂ ਕੁਝ ਨਾ ਬਣ ਸਕਣ ਨੂੰ ਦੇਖਦਿਆਂ ਉਹ ਦੋਵੇਂ ਕਾਰਾਂ ਡਰਾਈਵਰਾਂ ਨੂੰ ਥਾਣੇ ਲੈ ਆਏ,ਬੀਐਮਡਬਲਯੂ ਕਾਰ (BMW Car) ਵਿੱਚ ਸਫ਼ਰ ਕਰ ਰਹੀ ਔਰਤ, ਜਿਸ ਨੇ ਆਪਣੀ ਪਛਾਣ ਇੰਸਪੈਕਟਰ ਰਮਨਦੀਪ ਕੌਰ ਰੰਧਾਵਾ, ਇੰਸਪੈਕਟਰ ਪੰਜਾਬ ਪੁਲਿਸ ਵਜੋਂ ਦੱਸੀ ਹੈ,ਔਰਤ ਨੇ ਦੱਸਿਆ ਕਿ ਉਹ ਐਸਐਸਪੀ ਦਿਹਾਤੀ (SSP Rural) ਵਿੱਚ ਰੀਡਰ ਵਜੋਂ ਤਾਇਨਾਤ ਹੈ,ਏਐਸਆਈ (ASI) ਨੂੰ ਸ਼ੱਕ ਹੋ ਗਿਆ ਕਿਉਂਕਿ ਉਹ ਪੁਲਿਸ ਅਫਸਰ ਨਹੀਂ ਲੱਗਦੀ ਸੀ। ਜਿਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ਲਿਆਂਦਾ ਗਿਆ ਜਿੱਥੇ ਔਰਤ ਬਾਰੇ ਜਾਣਕਾਰੀ ਐਸ.ਐਸ.ਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਅਤੇ ਓ.ਐਸ.ਆਈ ਬਰਾਂਚ ਨੂੰ ਦਿੱਤੀ ਗਈ,ਜਿੱਥੋਂ ਪਤਾ ਲੱਗਾ ਕਿ ਉਨ੍ਹਾਂ ਕੋਲ ਇਸ ਨਾਂ ਦਾ ਕੋਈ ਸਟਾਫ਼ ਨਹੀਂ ਹੈ।
ਔਰਤ ਕੋਲੋਂ ਫਰਜ਼ੀ ਵਿਜ਼ਿਟਿੰਗ ਕਾਰਡ ਅਤੇ ਆਈਡੀ ਕਾਰਡ ਬਰਾਮਦ ਹੋਇਆ ਹੈ,ਫਿਲਹਾਲ ਇਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ,ਉਧਰ, ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਔਰਤ ਨੇ ਕਿਸੇ ਨਾਲ ਕੋਈ ਧੋਖਾਧੜੀ ਕੀਤੀ ਹੈ ਤਾਂ ਉਹ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਏ।ਮਹਿਲਾ ਦਾ ਨਾਂ ਰਣਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਗਲੀ ਨੰਬਰ 6, ਮਕਾਨ ਨੰਬਰ 346, ਪ੍ਰਤਾਪ ਹੈ,ਨਗਰ, ਅੰਮ੍ਰਿਤਸਰ, ਉਮਰ ਕਰੀਬ 45 ਸਾਲ ਹੈ,ਡਾ: ਪ੍ਰਗਿਆ ਜੇ.ਆਈ.ਪੀ.ਐਸ.ਡੀ.ਸੀ.ਪੀ ਸਿਟੀ (JIPSDCP City) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ.ਡੀ.ਸੀ.ਪੀ. ਡਿਟੈਕਟਿਵ, ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ.ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ, ਸ੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ.ਏ.ਸੀ.ਪੀ ਉੱਤਰੀ ਅੰਮਿ੍ਤਸਰ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਪੁਲਿਸ ਦੀ ਨਿਗਰਾਨੀ ਹੇਠ ਐੱਸ. ਥਾਣਾ ਸਿਵਲ ਲਾਈਨਜ਼ ਜ਼ਿਲ੍ਹਾ ਅੰਮ੍ਰਿਤਸਰ ਸਿਟੀ ਟੀਮ ਪੰਜਾਬ (Amritsar City Team Punjab) ਅਨੁਸਾਰ ਉਕਤ ਔਰਤ ਖ਼ਿਲਾਫ਼ ਪਹਿਲਾਂ ਹੀ ਮਾਈਨਿੰਗ (Mining) ਦਾ ਕੇਸ ਦਰਜ ਹੈ,ਇਹ ਮੁਕੱਦਮਾ ਨੰਬਰ 28 ਮਿਤੀ 5-2-2022 ਜੁਰਮ 107/151 ਸੀਆਰਪੀਸੀ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਵਿਖੇ ਦਰਜ ਹੈ।
Latest News
