ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਹਾਕੀ ਖਿਡਾਰੀਆਂ ਨੂੰ ਮਾਣਮੱਤੀ ਪ੍ਰਾਪਤੀਆਂ ਲਈ ਵਧਾਈਆਂ

ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਹਾਕੀ ਖਿਡਾਰੀਆਂ ਨੂੰ ਮਾਣਮੱਤੀ ਪ੍ਰਾਪਤੀਆਂ ਲਈ ਵਧਾਈਆਂ

ਅੰਮ੍ਰਿਤਸਰ, 17 ਜਨਵਰੀ 2025-

ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਰਾਸ਼ਟਰਪਤੀ ਵੱਲੋਂ ਖੇਡਾਂ ਵਿੱਚ ਪਾਏ ਯੋਗਦਾਨ ਲਈ ਹਾਕੀ ਖਿਡਾਰੀ ਨੂੰ ਦਿੱਤੇ ਗਏ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਦੀ ਬਦੌਲਤ ਦੇਸ਼ ਵਿੱਚ ਦੁਬਾਰਾ ਹਾਕੀ ਪ੍ਰੇਮ ਬੱਚਿਆਂ ਵਿੱਚ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਜਿਲ੍ਹੇ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦੇ ਵਸਨੀਕ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ 2024 , ਮੇਰੇ ਹਲਕੇ ਦੇ ਪਿੰਡ ਰਜਧਾਨ ਦੇ ਵਸਨੀਕ ਸ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਕਾਕਾ ਨੂੰ ਅਰਜਨ ਐਵਾਰਡ ਦੇਸ਼ ਦੇ ਰਾਸ਼ਟਰਪਤੀ ਵਲੋਂ ਮਿਲਿਆ ਹੈ। ਉਨਾਂ ਉਕਤ ਖਿਡਾਰੀਆਂਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਆਸ ਹੈ ਕਿ ਜਿੱਥੇ ਇਹ ਖਿਡਾਰੀ ਖੇਡ ਵਿੱਚ ਹੋਰ ਬੁਲੰਦੀਆਂ ਨੂੰ ਛੂਹਣਗੇ ਉੱਥੇ ਇਹਨਾਂ ਵੱਲ ਵੇਖ ਕੇ ਇਹਨਾਂ ਦੇ ਪਾਏ ਹੋਏ ਪੂਰਨਿਆਂ ਉਤੇ ਚੱਲ ਕੇ ਸਾਡੇ ਪੰਜਾਬ ਦੇ ਵਿੱਚ ਖੇਡਾਂ ਦੀ ਨਵੀਂ ਪਨੀਰੀ ਤਿਆਰ ਹੋਵੇਗੀਜੋ ਕਿ ਦੇਸ਼ ਦਾ ਨਾਂ ਆਉਣ ਵਾਲੇ ਸਮੇਂ ਵਿੱਚ ਰੌਸ਼ਨ ਕਰੇਗੀ।

        ਜ਼ਿਕਰ ਯੋਗ ਹੈ ਕਿ ਹਰਮਨਪ੍ਰੀਤ ਸਿੰਘ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਪੰਜਵਾਂ ਪੰਜਾਬੀ ਖਿਡਾਰੀ ਅਤੇ ਦੇਸ਼ ਦਾ ਛੇਵਾਂ ਹਾਕੀ ਖਿਡਾਰੀ ਹੈ। ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਜਿਸ ਨੂੰ ਆਪਣੀ ਕਪਤਾਨੀ ਹੇਠ ਭਾਰਤ ਨੂੰ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿਤਾਉਣ ਕਰਕੇ ਦੁਨੀਆਂ ਹਾਕੀ ਦੇ ਸਰਪੰਚ” ਨਾਲ ਪੁਕਾਰਦੀ ਹੈ। ਹਰਮਨਪ੍ਰੀਤ ਸਿੰਘ ਬਾਬਾ ਬਕਾਲਾ ਨੇੜਲੇ ਪਿੰਡ ਤਿੰਮੋਵਾਲ ਦਾ ਜੰਮਪਲ ਹੈ। ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੋਨ ਤਮਗੇ ਤੋਂ ਸੁਨਿਹਰੀ ਸਫ਼ਰ ਸ਼ੁਰੂ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਦੋਵੇਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਪੈਰਿਸ ਵਿਖੇ ਉਹ 10 ਗੋਲਾਂ ਨਾਲ ਟਾਪ ਸਕੋਰਰ ਬਣਿਆ 241 ਮੈਚਾਂ ਵਿੱਚ 212 ਗੋਲਾਂ ਨਾਲ ਉਹ ਗੋਲ ਕਰਨ ਵਿੱਚ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉੱਪਰ ਹੈ। ਆਪਣੇ ਖੇਡ ਕਰੀਅਰ ਵਿੱਚ ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਏਸ਼ੀਅਨ ਗੇਮਜ਼ਇੱਕ ਵਾਰ ਏਸ਼ੀਆ ਕੱਪਤਿੰਨ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗ਼ਾਦੋ ਵਾਰ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾਪ੍ਰੋ ਲੀਗ ਅਤੇ ਵਿਸ਼ਵ ਹਾਕੀ ਲੀਗ ਵਿੱਚ ਇੱਕ-ਇੱਕ ਵਾਰ ਕਾਂਸੀ ਦਾ ਤਮਗ਼ਾ ਤੇ ਇੱਕ ਵਾਰ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਿਹਾ ਹਰਮਨਪ੍ਰੀਤ ਸਿੰਘ ਅਰਜੁਨ ਐਵਾਰਡ ਜੇਤੂ ਹੈ। ਉਹ ਤਿੰਨ ਵਾਰ ਐਫ.ਆਈ.ਐਚ. ਵੱਲੋਂ ਵਰਲਡ ਪਲੇਅਰ ਆਫ ਦਾ ਯੀਅਰ ਐਲਾਨਿਆ ਗਿਆ ਹੈ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-03-2025 ਅੰਗ 641 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-03-2025 ਅੰਗ 641
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ...
ਹਰ ਛੇ ਮਹੀਨਿਆਂ ਬਾਅਦ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਓ : ਡਾ. ਰਵੀ ਬਾਂਸਲ
ਰੂਪਨਗਰ ਪੁਲਿਸ ਵਲੋਂ ਵਿਅਕਤੀ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਤੋ ਵੱਧ ਨਸ਼ੀਲਾ ਪਾਊਡਰ ਤੇ 10 ਹਜ਼ਾਰ ਦੇ ਕਰੀਬ ਡਰੱਗ ਮਨੀ ਬ੍ਰਾਮਦ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸੀਲਿੰਗ ਦੀ ਕਾਰਵਾਈ, ਮੌਕੇ ’ਤੇ ਜਮ੍ਹਾਂ ਹੋਏ ਬਕਾਇਆ 9 ਲੱਖ ਰੁਪਏ
ਚੇਅਰਮੈਨ ਰਮਨ ਬਹਿਲ ਨੇ ਉਦਯੋਗਿਕ ਇਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀ ਮੰਗ ਕੀਤੀ ਪੂਰੀ
ਰਾਸ਼ਨ ਡਿਪੂਆਂ 'ਤੇ ਖ਼ਪਤਕਾਰਾਂ ਦੀ ਈ-ਕੇ.ਵਾਈ.ਸੀ. ਦਾ ਕੰਮ ਜਾਰੀ
ਡਿਪਟੀ ਸਪੀਕਰ ਰੋੜੀ ਵੱਲੋਂ ਨਗਰ ਕੌਂਸਲ, ਗੜ੍ਹਸ਼ੰਕਰ ਵਿਖੇ ਦਿੱਤਾ ਗਿਆ ਨਿਯੁਕਤੀ ਪੱਤਰ