ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਵਿੰਗਸ ਪ੍ਰੋਜੈਕਟ ਨੂੰ ਦਿੱਤਾ 1 ਲੱਖ 51 ਹਜ਼ਾਰ ਰੁਪਏ ਦਾ ਯੋਗਦਾਨ

ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਵਿੰਗਸ ਪ੍ਰੋਜੈਕਟ ਨੂੰ ਦਿੱਤਾ 1 ਲੱਖ 51 ਹਜ਼ਾਰ ਰੁਪਏ ਦਾ ਯੋਗਦਾਨ

- ਸਕੂਲ ֹ’ਚ ਕਰਵਾਏ ਗਏ ਚੈਰਿਟੀ ਸ਼ੋਅ ਵਿਚ ਇਕੱਤਰ ਕਪੜੇ ਤੇ ਸਟੇਸ਼ਨੀ ਵੀ ਰੈਡ ਕਰਾਸ ਸੁਸਾਇਟੀ ਨੂੰ ਸੌਂਪੀ
ਹੁਸ਼ਿਆਰਪੁਰ, 16 ਜਨਵਰੀ: ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ ਰਾਘਵ ਵਾਸਲ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸਪੈਸ਼ਲ ਬੱਚਿਆਂ ਦੇ ਪ੍ਰੋਜੈਕਟ ਵਿੰਗਸ ਦੇ ਲਈ 1 ਲੱਖ 51 ਹਜ਼ਾਰ ਰੁਪਏ ਦਾ ਯੋਗਦਾਨ ਦਿੰਦੇ ਹੋਏ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕੋਮਲ ਮਿੱਤਲ ਨੂੰ ਸੌਂਪਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲ ਵਿਚ ਕਰਵਾਏ ਗਏ ਚੈਰਿਟੀ ਸ਼ੋਅ ਵਿਚ ਇਕੱਤਰ ਕਪੜੇ ਅਤੇ ਸਟੇਸ਼ਨਰੀ ਵੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪੀ।
ਡਿਪਟੀ ਕਮਿਸ਼ਨਰ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਪੂਰੀ ਮੈਨੇਜਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਤੋਂ ਇਲਾਵਾ ਉਨ੍ਹਾਂ ਵਿਚ ਸਮਾਜ ਭਲਾਈ ਦੇ ਗੁਣ ਵੀ ਪੈਦਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੀ ਹਮਦਰਦੀ ਅਤੇ ਦਿਆਲਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਹੋਰ ਸਕੂਲਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਸਕੂਲਾਂ ਵਿਚ ਵੀ ਇਸ ਤਰ੍ਹਾਂ ਦੇ ਈਵੈਂਟ ਕਰਵਾਉਣ ਤਾਂ ਜੋ ਬੱਚਿਆਂ ਵਿਚ ਸਮਾਜ ਭਲਾਈ ਦੇ ਗੁਣਾ ਵਿਚ ਵਾਧਾ ਹੋ ਸਕੇ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਸਕੂਲ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਵੀ ਮੌਜੂਦ ਸਨ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-03-2025 ਅੰਗ 641 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-03-2025 ਅੰਗ 641
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ...
ਹਰ ਛੇ ਮਹੀਨਿਆਂ ਬਾਅਦ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਓ : ਡਾ. ਰਵੀ ਬਾਂਸਲ
ਰੂਪਨਗਰ ਪੁਲਿਸ ਵਲੋਂ ਵਿਅਕਤੀ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਤੋ ਵੱਧ ਨਸ਼ੀਲਾ ਪਾਊਡਰ ਤੇ 10 ਹਜ਼ਾਰ ਦੇ ਕਰੀਬ ਡਰੱਗ ਮਨੀ ਬ੍ਰਾਮਦ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸੀਲਿੰਗ ਦੀ ਕਾਰਵਾਈ, ਮੌਕੇ ’ਤੇ ਜਮ੍ਹਾਂ ਹੋਏ ਬਕਾਇਆ 9 ਲੱਖ ਰੁਪਏ
ਚੇਅਰਮੈਨ ਰਮਨ ਬਹਿਲ ਨੇ ਉਦਯੋਗਿਕ ਇਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀ ਮੰਗ ਕੀਤੀ ਪੂਰੀ
ਰਾਸ਼ਨ ਡਿਪੂਆਂ 'ਤੇ ਖ਼ਪਤਕਾਰਾਂ ਦੀ ਈ-ਕੇ.ਵਾਈ.ਸੀ. ਦਾ ਕੰਮ ਜਾਰੀ
ਡਿਪਟੀ ਸਪੀਕਰ ਰੋੜੀ ਵੱਲੋਂ ਨਗਰ ਕੌਂਸਲ, ਗੜ੍ਹਸ਼ੰਕਰ ਵਿਖੇ ਦਿੱਤਾ ਗਿਆ ਨਿਯੁਕਤੀ ਪੱਤਰ