ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਲਈ ਅੱਜ ਧੂਰੀ ਪੁੱਜੇ

Dhuri,Sangrur,28 May,2024,(Azad Soch News):- ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਚੋਣ ਪ੍ਰਚਾਰ ਲਈ ਅੱਜ ਧੂਰੀ ਪੁੱਜੇ ਹਨ,ਇਸ ਦੌਰਾਨ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ,ਇਸ ਮੌਕੇ ਉਨ੍ਹਾਂ ਕਿਹਾ ਕਿ ਧੂਰੀ ਨਾਲ ਮੇਰਾ ਦਿਲੋਂ ਰਿਸ਼ਤਾ ਹੈ,ਇਹ ਮੇਰਾ ਪੇਕਾ ਘਰ ਵੀ ਹੈ,ਅਤੇ ਇੱਥੋਂ ਮੈਂ ਵਿਧਾਇਕ ਵੀ ਹਾਂ,ਧੂਰੀ ਵਾਲਿਓ, ਬਿਲਕੁਲ ਪਰਵਾਹ ਨਾ ਕਰਿਓ,ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਦੇ ਹੱਕ ‘ਚ ਧੂਰੀ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ‘ਚ ਸ਼ਿਰਕਤ ਕੀਤੀ,ਭਾਰੀ ਗਿਣਤੀ ‘ਚ ਪਹੁੰਚੇ ਧੂਰੀ ਦੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਨੇ ਹੱਦੋਂ ਵੱਧ ਕੇ ਮਾਣ ਸਨਮਾਨ ਅਤੇ ਪਿਆਰ ਦਿੱਤਾ,ਤੁਹਾਡੇ ਵੱਲੋਂ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ (Aam Aadmi Party) ਦੀ ਰਾਜਧਾਨੀ ਹੈ ਤੇ ਹਮੇਸ਼ਾ ਕਾਇਮ ਰਹੇਗੀ।
Related Posts
Latest News
