ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚਣਗੇ ਲੁਧਿਆਣਾ
ਪਾਰਟੀ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

Ludhiana,02 May,2024,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਚੋਣ ਪ੍ਰਚਾਰ ਲਈ ਲੋਕ ਸਭਾ ਦੇ ਹਰੇਕ ਹਲਕੇ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਨੇਵਾਲ ਵਿਚ ਲਗਭਗ 3 ਵਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਜੀ (Shri Fatehgarh Sahib Ji) ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹਲਕਿਆਂ ਵਿਚ ਚੋਣ ਪ੍ਰਚਾਰ ਕਰਨਗੇ।
ਇਸ ਦੌਰਾਨ ਲੁਧਿਆਣਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਵੱਡੀ ਲੀਡਰਸ਼ਿਪ ਤੇ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਪਹੁੰਚਣਗੇ,ਲਗਭਗ 4 ਦਿਨ ਪਹਿਲਾਂ ਮੁੱਖ ਮੰਤਰੀ ਮਾਨ ਲੁਧਿਆਣਾ ਦੇ ਹੈਬੋਵਾਲ (Habowal) ਵਿਚ ਵੀ ਰੋਡ ਸ਼ੋਅ ਕਰਕੇ ਗਏ ਸਨ,ਸਾਰੇ ਪ੍ਰੋਗਰਾਮ ਨੂੰ ਲੈ ਕੇ ਲੁਧਿਆਣਾ ਸਿਟੀ ਪੁਲਿਸ (Ludhiana City Police) ਨੇ ਸੁਰੱਖਿਆ ਵਧਾ ਦਿੱਤੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ (Road Show) ਵਾਲੇ ਰੂਟ ਦੇ ਚੱਪੇ-ਚੱਪੇ ‘ਤੇ ਪੁਲਿਸ ਦੀ ਪੈਨੀ ਨਜ਼ਰ ਹੈ।
Latest News
