ਨਸ਼ਾ ਨਾ ਕਰਨ ਸਬੰਧੀ ਕਰਵਾਇਆ ਗਤੀਵਿਧੀਆ
By Azad Soch
On
ਫਾਜਿਲਕਾ 19 ਜੁਲਾਈ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਫਾਜਿਲਕਾ ਦੀ ਯੋਗ ਅਗਵਾਈ ਵਿੱਚ ਐਨਕੋਰਡ ਮੁਹਿੰਮ ਤਹਿਤ ਸਕੂਲਾਂ ਵਿੱਚ ਡੈਪੋ ਤੇ ਬੱਡੀਜ ਗਰੁੱਪ ਰਾਹੀ ਕਰਵਾਈਆ ਜਾ ਰਹੀਆ ਹਨ।
ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਿਵਪਾਲ ਗੋਇਲ ਅਤੇ ਡਿਪਟੀ ਡੀ.ਈ.ਓ ਸ੍ਰੀ ਪੰਕਜ ਅੰਗੀ ਦੇ ਮਾਰਗਦਰਸ਼ਨ ਹੇਠ ਪ੍ਰਿੰਸ਼ੀਪਲ ਰਜਿੰਦਰ ਕੁਮਾਰ ਨੈਸ਼ਨਲ ਅਵਾਰਡੀ ਅਤੇ ਮੌਡਮ ਮੀਨਾ ਮਹਿਰੋਕ ਦੀ ਮਿਹਨਤ ਸਦਕਾ ਅੱਜ ਪ੍ਰਾਥਨਾ ਸਭਾ ਮੌਕੇ ਨਸ਼ਿਆ ਦੇ ਦੁਰਪ੍ਰਭਾਵਾਂ ਅਤੇ ਇਸ ਤੋਂ ਗੁਰੇਜ ਕਰਨ ਬਾਰੇ ਚਰਚਾ ਕੀਤੀ ਗਈ ਅਤੇ ਬੱਚਿਆਂ ਨੂੰ ਨਸ਼ਿਆ ਵਿਰੁੱਧ ਜਾਗਰੂਕਤਾ ਗਤੀਵਿਧੀਆ ਬਾਰੇ ਜਾਣੂ ਕਰਵਾਇਆ।
ਪ੍ਰਿੰਸੀਪਲ ਵੱਲੋ ਨਸ਼ਾ ਨਾ ਕਰਨ ਸਬੰਧੀ ਸਹੁੰ ਸਮਾਗਮ ਕਰਵਾਇਆ ਗਿਆ। ਬੱਚਿਆ ਨੇ ਨਸ਼ਿਆਂ ਵਿਰੁੱਧ ਕਵਿਤਾ ਬੋਲੀ ਅਤੇ ਪ੍ਰਿੰਸ਼ੀਪਲ ਨੇ ਐਸਐਸਪੀ ਫਾਜਿਲਕਾ ਡਾ ਪ੍ਰਗਿਆ ਜੈਨ ਦੁਆਰਾ ਨਸ਼ਿਆ ਵਿਰੁੱਧ ਚਲਾਈ ਮਿਸ਼ਨ ਨਿਸ਼ਚੈ ਮੁਹਿਮ ਬਾਰੇ ਬੱਚਿਆ ਨੂੰ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜਰ ਸਨ।
Tags:
Related Posts
Latest News
10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਆਬਕਾਰੀ ਵਿਭਾਗ ਦਾ ਸੇਵਾਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
29 Oct 2024 19:46:32
ਚੰਡੀਗੜ੍ਹ, 29 ਅਕਤੂਬਰ, 2024 –ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਕੇਸ ਵਿੱਚ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ...