ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ‘ਤੇ ਰਹਿਣਗੇ
ਅਨਾਜ ਮੰਡੀ ਖੰਨਾ ਵਿਚ ਭਾਜਪਾ ਦੀ ਰੈਲੀ ਵਿਚ ਸ਼ਮੂਲੀਅਤ ਕਰਨਗੇ
By Azad Soch
On

khanna,26 May,2024,(Azad Soch News):- ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ‘ਤੇ ਰਹਿਣਗੇ,ਉਹ ਸਭ ਤੋਂ ਪਹਿਲਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਾਜਪਾ ਦੀ ਰੈਲੀ ਵਿਚ ਸ਼ਮੂਲੀਅਤ ਕਰਨਗੇ,ਇਥੇ ਉਹ ਫਤਿਹਗੜ੍ਹ ਸਾਹਿਬ (Fatehgarh Sahib) ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਵੋਟ ਮੰਗਣਗੇ,ਪੰਜਾਬ ਪੁਲਿਸ (Punjab Police) ਤੋਂ ਇਲਾਵਾ ਹੋਰ ਫੋਰਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ,ਰੈਲੀ ਵਾਲੀ ਥਾਂ ਤੋਂ ਲਗਭਗ 2 ਕਿਲੋਮੀਟਰ ਦੂਰ ਭੱਟੀਆਂ ਤੋਂ ਖੇਡ ਦੇ ਮੈਦਾਨ ਅੰਦਰ ਹੈਲੀਪੇਡ ਬਣਾਇਆ ਗਿਆ ਹੈ,ਉਥੋਂ ਰੱਖਿਆ ਮੰਤਰੀ ਦੀ ਗੱਡੀਆਂ ਦਾ ਕਾਫਲਾ ਰੈਲੀ ਵਿਚ ਜਾਵੇਗਾ, ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚਾ (United Kisan Morcha) ਵੱਲੋਂ ਭਾਜਪਾ ਦੇ ਬਾਇਕਾਟ ਦਾ ਐਲਾਨ ਕੀਤਾ ਹੋਇਆ ਹੈ,ਕਿਸਾਨ ਭਾਜਪਾ ਖਿਲਾਫ ਰੋਜ਼ਾਨਾ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਜਿਸ ਕਾਰਨ ਰਾਜਨਾਥ ਸਿੰਘ ਦੇ ਖੰਨਾ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ।
Related Posts
Latest News

05 May 2025 16:05:42
*ਸੜਕੀ ਤੇ ਰੇਲ ਆਵਾਜਾਈ ਰੋਕ ਕੇ ਆਮ ਲੋਕਾਂ ਨੂੰ ਖੱਜਲ ਖੁਆਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਖ਼ਤ ਕਾਰਵਾਈ ਲਈ ਤਿਆਰ...