ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕਰਦਿਆਂ 03 ਦੇਸ਼ੀ ਨੂੰ ਕਾਬੂ ਕਰਕੇ ਉਹਨਾ ਪਾਸੇ 02 ਕਿਲੋ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ

ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕਰਦਿਆਂ 03 ਦੇਸ਼ੀ ਨੂੰ ਕਾਬੂ ਕਰਕੇ ਉਹਨਾ ਪਾਸੇ 02 ਕਿਲੋ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ
ਫਿਰੋਜ਼ਪੁਰ 01 ਮਾਰਚ 2025 ( ਸੁਖਵਿੰਦਰ ਸਿੰਘ ) ਸ੍ਰੀ ਭੁਪਿੰਦਰ ਸਿੰਘ ਐਸ.ਐਸ.ਪੀ ਫਿਰੋਜ਼ਪੁਰ ਜੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਸੰਬਧੀ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਸ਼੍ਰੀ ਮਨਜੀਤ ਸਿੰਘ, ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਿਰੋਜਪੁਰ, ਸ੍ਰੀ ਸਤਨਾਮ ਸਿੰਘ ਪੀ.ਪੀ.ਐੱਸ.ਡੀ.ਐੱਸ.ਪੀ.(ਸ:ਡ) ਗੂਹਰਸਹਾਏ, ਸ੍ਰੀ ਧਾਰਾਵੱਥ ਸਾਈ ਪ੍ਰਕਾਸ਼ ਆਈ.ਪੀ.ਐਸ. ASPUT ਦੀ ਨਿਗਰਾਨੀ ਵਿੱਚ ਐਸ.ਆਈ ਗੁਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਲੱਖੋ ਕੇ ਬਹਿਰਾਮ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਬੱਸ ਅੱਡਾ ਗੁੱਦੜ ਢੰਡੀ ਪਾਸ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੇ ਕੇ ਹਿਠਾੜ ਥਾਣਾ ਮਮਦੇਟ, ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜਿਲਕਾ ਜੋ ਆਪਸ ਵਿੱਚ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅੱਜ ਵੀ ਦੋਨੇ ਮਿਲ ਕੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਹੈਰੋਇੰਨ ਲੈ ਕੇ ਆਪਣੇ ਮੋਟਰਸਾਈਕਲ ਬਜਾਜ ਪਰ ਸਵਾਰ ਹੋ ਕੇ ਗੁਰੂਹਰਸਹਾਏ ਦੀ ਤਰਫੋ ਗੁੱਦੜ ਚੰਡੀ ਰੋਡ ਨੂੰ ਆ ਰਹੇ ਹਨ ਜੇਕਰ ਪੁਲ ਨਹਿਰ ਗੁੱਦੜ ਢੰਡੀ ਪਰ ਨਾਕਾਬੰਦੀ ਕੀਤੀ ਜਾਵੇ ਤਾ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ ਜਿਸਤੇ ਮੁਸੱਮੀ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੋ ਕੇ ਹਿਠਾੜ ਥਾਣਾ ਮਮਦੇਟ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜਿਲਕਾ ਦੇ ਖਿਲਾਫ ਮੁਕੱਦਮਾ ਨੰਬਰ 13 ਮਿਤੀ 27.02.2025 ਅ/ਧ 21 ਐਨ.ਡੀ.ਪੀ.ਐਸ.ਐਕਟ ਥਾਣਾ ਲੱਖੋ ਕੇ ਬਹਿਰਾਮ ਦਰਜ ਰਜਿਸਟਰ ਕੀਤਾ ਗਿਆ ਦੋਰਾਨੇ ਨਾਕਾਬੰਦੀ ਮੁਸੱਮੀ ਬਲਕਾਰ ਸਿੰਘ ਪਾਸੇ 506 ਗ੍ਰਾਮ ਹੈਰੋਇੰਨ ਅਤੇ ਮੁਸੱਮੀ ਗੁਰਮੀਤ ਸਿੰਘ ਪਾਸੇ 501 ਗ੍ਰਾਮ ਹੈਰੋਇੰਨ ਤੇ ਇਕ ਮੋਟਰਸਾਈਕਲ ਬਜਾਜ ਬ੍ਰਾਮਦ ਕੀਤਾ ਗਿਆ ।
ਮੁਸੱਮੀ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਦੀ ਪੁੱਛ-ਗਿੱਛ ਪਰ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੇਠਾਂ ਵਾਲਾ ਥਾਣਾ ਮਮਦੋਟ ਨੂੰ ਮੁਕੱਦਮਾ ਉਕਤ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਤੇ ਦੋਰਾਨੇ ਤਫਤੀਸ਼ ਮੁਸੱਮੀ ਲਖਵਿੰਦਰ ਸਿੰਘ ਪਾਸੇ 01 ਕਿਲੋਗ੍ਰਾਮ ਹੈਰੋਇੰਨ ਸਮੇਤ ਇਕ ਮੋਟਰਸਾਈਕਲ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਕੀਤਾ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੁਕੱਦਮਾ ਨੰਬਰ 13 ਮਿਤੀ 27.02.2025 ਅ/ਧ 21,29 ਐਨ.ਡੀ.ਪੀ.ਐਸ.ਐਕਟ ਥਾਣਾ ਲੱਖੋ ਕੇ ਬਹਿਰਾਮ
ਬਨਾਮ:-1. ਬਲਕਾਰ ਸਿੰਘ (36 ਸਾਲ) ਪੁੱਤਰ ਰੇਸ਼ਮ ਸਿੰਘ ਪੋਜੋ ਕੇ ਹਿਠਾੜ ਥਾਣਾ ਮਮਦੋਟ (ਗ੍ਰਿਫਤਾਰ)
2. ਗੁਰਮੀਤ ਸਿੰਘ ( 28 ਸਾਲ) ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜਿਲਕਾ (ਗ੍ਰਿਫਤਾਰ)
3. ਲਖਵਿੰਦਰ ਸਿੰਘ (20 ਸਾਲ) ਪੁੱਤਰ ਮੁਖਤਿਆਰ ਸਿੰਘ ਵਾਸੀ ਸੇਠਾਂ ਵਾਲਾ ਥਾਣਾ ਮਮਦੋਟ(ਗ੍ਰਿਫਤਾਰ)
ਬ੍ਰਾਮਦਗੀ :- 2 ਕਿਲੋ 07 ਗ੍ਰਾਮ ਹੈਰੋਇਨ 02 ਮੋਟਰਸਾਈਕਲ
ਵਕੂਆ ਦੀ ਮਿਤੀ ਅਤੇ ਸਥਾਨ- ਮਿਤੀ 27-02-2024, ਬੱਸ ਅੱਡਾ ਗੁੱਦੜ ਢੰਡੀ
ਪੜਤਾਲ ਰਿਕਾਰਡ ਦੋਰਾਨ ਉਕਤਾਨ ਦੋਸ਼ੀਆਨ ਦੇ ਖਿਲਾਫ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਹੋਣਾ ਨਹੀ ਪਾਇਆ ਗਿਆ।
Related Posts
Latest News
