ਡਾ.ਜਸਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਦਾ ਸੰਭਾਲਿਆ ਅਹੁੱਦਾ

ਡਾ.ਜਸਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਦਾ ਸੰਭਾਲਿਆ ਅਹੁੱਦਾ

ਤਰਨ ਤਾਰਨ, 22 ਅਪ੍ਰੈਲ

 ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਦੇ ਛੁੱਟੀ ਤੇ ਚਲਦਿਆਂ ਅੱਜ ਜ਼ਿਲਾ ਸਿਖਲਾਈ ਅਫਸਰ ਡਾ. ਜਸਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ,ਤਰਨਤਾਰਨ ਦਾ ਵਾਧੂ ਚਾਰਜ ਸੰਭਾਲਿਆ।  ਉਹਨਾਂ ਦੇ ਚਾਰਜ਼ ਸੰਭਾਲਣ ਮੌਕੇ ਸਮੂਹ ਖੇਤੀਬਾੜੀ ਅਫਸਰ ਅਤੇ ਸਮੂਹ ਸਟਾਫ ਦਫਤਰ ਸਦਰ ਮੁਕਾਮ ਨੇ ਉਹਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਆਖਿਆ।

ਇਸ ਮੌਕੇ ਡਾ.ਜਸਵਿੰਦਰ ਸਿੰਘ ਦੇ ਨਾਲ ਆਏ ਪਤਵੰਤੇ ਸੱਜਣ ਵੀ ਹਾਜ਼ਰ ਸਨ। ਖੇਤੀਬਾੜੀ ਵਿਭਾਗ ਵਿੱਚ ਡਾ. ਜਸਵਿੰਦਰ ਸਿੰਘ ਨੇ ਬਤੌਰ ਖੇਤੀਬਾੜੀ ਵਿਕਾਸ ਅਫਸਰ ਆਪਣੀ ਨੌਕਰੀ ਦੀ ਸ਼ੁਰੂਆਤ ਕਰਦਿਆਂ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਦਿੰਦਿਆਂ ਕਿਸਾਨੀ ਦੀ ਸੇਵਾ ਕੀਤੀ ਅਤੇ ਫੀਲਡ ਪੱਧਰ ਤੇ ਹਮੇਸ਼ਾਂ ਕਿਸਾਨਾਂ ਨਾਲ ਜੁੜੇ ਰਹੇ। ਇਹਨਾਂ ਦੀਆਂ ਤਨਦੇਹੀ ਨਾਲ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਇਹਨਾਂ ਨੂੰ ਮੁੱਖ ਖੇਤੀਬਾੜੀ ਅਫਸਰ,ਤਰਨਤਾਰਨ ਦਾ ਵਾਧੂ ਚਾਰਜ਼ ਦਿੱਤਾ ਗਿਆ ਹੈ।

ਇਸ ਮੌਕੇ ਉਹਨਾਂ ਹਾਜ਼ਰ ਸਟਾਫ ਨੂੰ ਸੰਬੋਧਨ ਕਰਦੇ ਹੋਏ ਦਿਸ਼ਾ-ਨਿਰਦੇਸ਼ ਦਿੱਤੇ ਕਿ ਸਮੂਹ ਸਟਾਫ ਵਲੋਂ ਪੂਰਨ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਕਿਸਾਨੀ ਹਿੱਤਾਂ ਵਿੱਚ ਦਿੱਤੀਆਂ ਜਾਣ ਅਤੇ ਪੰਜਾਬ ਅਤੇ ਕੇਂਦਰੀ ਪ੍ਰਯੋਜਿਤ ਸਕੀਮਾਂ ਤੇ ਪੂਰਨ ਲਾਭ ਕਿਸਾਨਾਂ ਨੂੰ ਦਿੱਤੇ ਜਾਣ ਅਤੇ ਕਿਸੇ ਕਿਸਮ ਦੇ ਕੰਮ ਦੀ ਪੈਂਡੇਨਸੀ ਨਾ ਰੱਖੀ ਜਾਵੇ ਅਤੇ ਹਮੇਸ਼ਾਂ ਕਿਸਾਨਾਂ ਨਾਲ ਫੀਲਡ ਪੱਧਰ ਤੇ ਜੁੜ ਕੇ ਕਿਸਾਨਾਂ ਦੀ ਸੇਵਾ ਕੀਤੀ ਜਾਵੇ ।

Tags:

Advertisement

Latest News

ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ
Bangladesh,12,MAY,2025,(Azad Soch News):- ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ (Awami League) ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ,ਇਹ...
ਜਾਮੁਨ ਡਾਇਬੀਟੀਜ਼ ਨੂੰ ਕੰਟ੍ਰੋਲ ਕਰਨ ਲਈ ਲਾਹੇਵੰਦ ਫਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਨਵੇਂ ਚੁਣੇ ਮੈਂਬਰ
ਦਿੱਲੀ ਏਅਰਪੋਰਟ 'ਤੇ ਵਧਾਈ ਗਈ ਸੁਰੱਖਿਆ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-05-2025 ਅੰਗ 729
ਸੁਚੇਜ ਪੰਜਾਬੀ ਸੂਬੇ ਦੀ ਕਿਰਸਾਨੀ ਦੀ ਜੀਵਨਧਾਰਾ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਹਰਜੋਤ ਬੈਂਸ
ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਵੀਂ ਬਣੀ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ