ਕਿਸਾਨ ਭਰਾਵਾਂ ਨੂੰ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਨਾ ਸਾੜਣ ਦੀ ਅਪੀਲ - ਵਾਤਾਵਰਣ ਬਚਾਓ, ਜ਼ਮੀਨ ਬਚਾਓ, ਜੀਵਨ ਬਚਾਓ

ਕਿਸਾਨ ਭਰਾਵਾਂ ਨੂੰ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਨਾ ਸਾੜਣ ਦੀ ਅਪੀਲ - ਵਾਤਾਵਰਣ ਬਚਾਓ, ਜ਼ਮੀਨ ਬਚਾਓ, ਜੀਵਨ ਬਚਾਓ

ਸ੍ਰੀ ਮੁਕਤਸਰ ਸਾਹਿਬ 19 ਅਪ੍ਰੈਲ

                                                                ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਵੱਲੋਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਣ ਤੋਂ ਗੁਰੇਜ਼ ਕਰਨ। ਫਸਲਾ ਦੀ ਰਹਿੰਦ ਖੂੰਹਦ ਸਾੜਣ ਨਾਲ ਨਾਂ ਸਿਰਫ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈਸਗੋਂ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਸੜਕ ਹਾਦਸਿਆਂ 'ਚ ਵੀ ਵਾਧਾ ਹੁੰਦਾ ਹੈ 

                                                                ਜਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 144 ਹੇਠ ਪਰਾਲੀ ਸਾੜਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤਵਾਤਾਵਰਨ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਹੋਏ ਹਨ।

                                                ਕਣਕ ਦੀ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ:

                                 ਵਾਤਾਵਰਣ ਨੁਕਸਾਨ: ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹਵਾ ਵਿੱਚ ਕਾਰਬਨ ਡਾਈਆਕਸਾਈਡਮੀਥੇਨਨਾਈਟਸ ਆਕਸਾਈਡ ਆਦਿ ਜ਼ਹਿਰੀਲੀ ਗੈਸਾਂ ਪੈਦਾ ਹੁੰਦੀਆਂ ਹਨਜੋ ਹਵਾ ਦੀ ਗੁਣਵੱਤਾ ਨਸ਼ਟ ਕਰਦੀਆਂ ਹਨ। ਇਹ ਗੈਸਾਂ ਗ੍ਰੀਨਹਾਊਸ ਪ੍ਰਭਾਵ ਨੂੰ ਵਧਾਉਂਦੀਆਂ ਹਨ ਜਿਸ ਨਾਲ ਗਲੋਬਲ ਵਾਰਮਿੰਗ ਵਧਦੀ ਹੈ।

                               ਤਾਪਮਾਨ 'ਚ ਵਾਧਾ: ਵੱਡੇ ਪੈਮਾਨੇ 'ਤੇ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਇਲਾਕੇ ਦਾ ਤਾਪਮਾਨ ਵਧ ਜਾਂਦਾ ਹੈ ਜੋ ਕਿ ਫਸਲਾਂ ਅਤੇ ਹੋਰ ਜੀਵਾਂ ਉੱਤੇ ਬੁਰਾ ਅਸਰ ਪਾਉਂਦਾ ਹੈ।

                              ਮਿੱਟੀ ਦੀ ਖ਼ਰਾਬੀ: ਫਸਲਾਂ ਦੀ ਰਹਿੰਦ ਖੁੰਦ ਨੂੰ ਸਾੜਨ ਨਾਲ ਮਿੱਟੀ ਵਿੱਚ ਮੌਜੂਦ ਲਾਭਕਾਰੀ ਮਿੱਤਰ ਕੀੜੇ ਅਤੇ ਜੀਵ ਨਸ਼ਟ ਹੋ ਜਾਂਦੇ ਹਨ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਜ਼ਰੂਰੀ ਹੁੰਦੇ ਹਨ।

                                . ਸੜਕ ਹਾਦਸੇ: ਫਸਲਾਂ ਦੀ ਰਹਿੰਦ ਖੁੰਦ ਨੂੰ ਸਾੜਨ ਨਾਲ ਹੋਣ ਵਾਲੇ ਧੂੰਏ ਕਾਰਨ ਦਿਖਾਈ ਨਾ ਦੇਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਜਾਂਦਾ ਹੈਜਿਸ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ।

                              ਨਾਲ ਲੱਗਦੀਆਂ ਫਸਲਾਂ ਨੂੰ ਨੁਕਸਾਨ: ਅੱਗ ਦੇ ਫੈਲਣ ਜਾਂ ਧੂਏ ਦੇ ਸੰਪਰਕ ਵਿਚ ਆਉਣ ਨਾਲ ਨਾਲ ਲੱਗੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।

                          ਮਨੁੱਖੀ ਸਿਹਤ ਉੱਤੇ ਅਸਰ: ਫਸਲਾ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਧੂੰਏ ਕਾਰਨ ਬੱਚਿਆਂਵੱਡੀ ਉਮਰ ਦੇ ਲੋਕਾਂ ਅਤੇ ਸਾਹ ਦੀ ਬਿਮਾਰੀ ਵਾਲਿਆਂ ਲਈ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀਜਿਸ ਕਾਰਨ ਸਿਹਤ ਸਮੱਸਿਆਵਾਂ ਵੱਧ ਜਾਦੀਆ ਹਨ।

                           ਉਹਨਾਂ ਅੱਗੇ ਦੱਸਿਆ ਕਿ ਸਾਡੀ ਜਮੀਨਹਵਾ ਅਤੇ ਭਵਿੱਖ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਫਸਲਾਂ ਦੀ ਰਹਿੰਦ ਖੁਦ ਸਾੜਨ ਤੋਂ ਪਰਹੇਜ਼ ਕਰਕੇ ਇਕ ਨਿਵੇਕਲਾ ਉਦਾਹਰਨ ਸੈੱਟ ਕਰਨ। ਇਸ ਲਈ ਸਮੂਹ ਕਿਸਾਨਾਂ ਨੂੰ ਨਿਮਰ ਅਪੀਲ ਕੀਤੀ ਜਾਂਦੀ ਹੈ ਕਿ ਓਹ ਫਸਲਾ ਦੀ ਰਹਿੰਦ ਖੂੰਹਦ ਸਾੜਣ ਤੋਂ ਬਚੇਕਾਨੂੰਨੀ ਪਾਬੰਦੀਆਂ ਦੀ ਪਾਲਣਾ ਕਰੋਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ।

Tags:

Advertisement

Latest News

ਆਪਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਵੱਡਾ ਬਿਆਨ ਦਿੱਤਾ  ਆਪਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਵੱਡਾ ਬਿਆਨ ਦਿੱਤਾ 
New Delhi, 13,MAY,2025,(Azad Soch News):- ਆਪਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਵੱਡਾ ਬਿਆਨ ਦਿੱਤਾ ਅਤੇ ਕਿਹਾ...
ਮੋਟੋਰੋਲਾ ਨੇ ਭਾਰਤ ਵਿੱਚ 16GB RAM, 120Hz OLED ਡਿਸਪਲੇਅ ਵਾਲਾ Moto Book 60 Laptop ਲਾਂਚ ਕੀਤਾ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬੰਦ ਕੀਤੀਆਂ ਗਈਆਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-05-2025 ਅੰਗ 891
ਸਿਵਲ ਡਿਫੈਂਸ ਵਿਚ ਦਾਖਲੇ ਲਈ ਸਾਬਕਾ ਸੈਨਿਕਾ, ਹੋਮਗਾਰਡ, ਐਨ.ਸੀ.ਸੀ ਕੈਡਿਟਾਂ ਤੇ ਨੌਜਵਾਨਾਂ ਭਾਰੀ ਉਤਸ਼ਾਹ ਬੇਹੱਦ ਸ਼ਲਾਘਾਯੋਗ- ਹਰਜੋਤ ਬੈਂਸ
ਰੈੱਡ ਕਰਾਸ ਭਵਨ ਵਿਖੇ ਫਸਟ ਏਡ ਟ੍ਰੇਨਿੰਗ ਸਬੰਧੀ ਕੈਂਪ ਦਾ ਆਯੋਜਨ
ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ 24x7 ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ - ਏ.ਡੀ.ਸੀ ਰੋਹਿਤ ਗੁਪਤਾ