ਕਿਸਾਨ ਵੀਰ ਕਣਕ ਦੀ ਵਾਢੀ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਤੋਂ ਗੁਰੇਜ ਕਰਨ - ਮੁੱਖ ਖੇਤੀਬਾੜੀ ਅਫਸਰ

ਕਿਸਾਨ ਵੀਰ ਕਣਕ ਦੀ ਵਾਢੀ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਤੋਂ ਗੁਰੇਜ ਕਰਨ - ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ20 ਅਪ੍ਰੈਲ  (    )

ਮੁੱਖ ਖੇਤੀਬਾੜੀ ਅਫਸਰ ਡਾ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਹਾੜੀ ਦੀ ਮੁੱਖ ਫਸਲ ਕਣਕ ਦੀ ਵਾਢੀ ਦਾ ਕੰਮ ਬੜੀ ਜੋਰਾ ਨਾਲ ਚੱਲ ਰਿਹਾ ਹੈ। ਇਸ ਦੌਰਾਨ ਪਿਛਲੇ ਕੁਝ ਦਿਨਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਕਾਰਨ ਕਿਸਾਨ ਵੀਰਾਂ ਦਾ ਮਾਲੀ ਨੁਕਸਾਨ ਹੋਣ ਦੇ ਨਾਲ-ਨਾਲ ਮਨੁੱਖੀ ਜਾਂ ਹੋਰ ਕੁਦਰਤੀ ਨੁਕਸਾਨ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।

 ਉਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਚਿਰ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦਾ ਉਹਨਾਂ ਚਿਰ ਕਣਕ ਦੀ ਤੂੜੀ ਬਣਾਉਣ ਤੋਂ ਗੁਰੇਜ ਕੀਤਾ ਜਾਵੇਕਿਉਂਕਿ ਕਣਕ ਵੱਢਣ ਤੋਂ ਤੁਰੰਤ ਬਾਅਦ ਤੂੜੀ ਬਣਾਉਣ ਸਮੇਂ ਨਾੜ ਸਿੱਲਾ ਹੋਣ ਕਾਰਨ ਤੂੜੀ ਬਣਾਉਣ ਵਾਲੀ ਮਸ਼ੀਨ ਵਿੱਚੋਂ ਚਿੰਗਿਆੜੀ ਨਿਕਲਣ ਦਾ ਖਦਸ਼ਾ ਰਹਿੰਦਾ ਹੈਜੋ ਕਿ ਨਾਲ ਦੇ ਖੇਤਾਂ ਵਿੱਚ ਖੜੀ ਕਣਕ ਦੇ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ  ਕਿਸਾਨ ਵੀਰਾਂ ਨੂੰ ਬੇਨਤੀ ਕੀਤੀ  ਕਿ ਉਹ ਆਪਣੀ ਕਣਕ ਦਾ ਨਾੜ ਸੁੱਕਣ ਉਪਰੰਤ ਅਤੇ ਨਾਲ ਦੇ ਖੇਤਾਂ ਵਿੱਚ ਖੜੀਆਂ ਫਸਲਾਂ ਦੀ ਵਾਢੀ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ।

Tags:

Advertisement

Latest News

ਸਿਵਲ ਡਿਫੈਂਸ ਵਿਚ ਦਾਖਲੇ ਲਈ ਸਾਬਕਾ ਸੈਨਿਕਾ, ਹੋਮਗਾਰਡ, ਐਨ.ਸੀ.ਸੀ ਕੈਡਿਟਾਂ ਤੇ ਨੌਜਵਾਨਾਂ ਭਾਰੀ ਉਤਸ਼ਾਹ ਬੇਹੱਦ ਸ਼ਲਾਘਾਯੋਗ- ਹਰਜੋਤ ਬੈਂਸ ਸਿਵਲ ਡਿਫੈਂਸ ਵਿਚ ਦਾਖਲੇ ਲਈ ਸਾਬਕਾ ਸੈਨਿਕਾ, ਹੋਮਗਾਰਡ, ਐਨ.ਸੀ.ਸੀ ਕੈਡਿਟਾਂ ਤੇ ਨੌਜਵਾਨਾਂ ਭਾਰੀ ਉਤਸ਼ਾਹ ਬੇਹੱਦ ਸ਼ਲਾਘਾਯੋਗ- ਹਰਜੋਤ ਬੈਂਸ
    ਸ੍ਰੀ ਅਨੰਦਪੁਰ ਸਾਹਿਬ 12 ਮਈ () ਸਿਵਲ ਡਿਫੈਂਸ ਵਲੰਟੀਅਰ ਦਾਖਲਾ ਮੁਹਿੰਮ ਤਹਿਤ ਵਿਰਾਸਤ ਏ ਖਾਲਸਾ ਦੇ ਆਡੋਟੋਰੀਅਮ ਵਿੱਚ ਜਿਲ੍ਹਾ
ਰੈੱਡ ਕਰਾਸ ਭਵਨ ਵਿਖੇ ਫਸਟ ਏਡ ਟ੍ਰੇਨਿੰਗ ਸਬੰਧੀ ਕੈਂਪ ਦਾ ਆਯੋਜਨ
ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ 24x7 ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ - ਏ.ਡੀ.ਸੀ ਰੋਹਿਤ ਗੁਪਤਾ
‘ਯੁੱਧ ਨਸ਼ਿਆਂ ਵਿਰੁੱਧ ਤਹਿਤ ਮਾਲੇਰਕੋਟਲਾ ’ਚ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ 03 ਜਾਇਦਾਦਾਂ ਦੇ ਨਜਾਇਜ ਕਬਜਿਆਂ ਤੇ ਚੱਲਿਆ ਬੁਲਡੋਜਰ
ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਮੇਨ ਬਾਜ਼ਾਰ ‘ਚ ਪਹੁੰਚ ਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਖਰੀਦੀ ਕਣਕ ਦੀ ਜ਼ਿਲੇ ਦੇ ਕਿਸਾਨਾਂ ਨੂੰ ਕੀਤੀ ਗਈ 1722 ਕਰੋੜ 11 ਲੱਖ ਰੁਪਏ ਦੀ ਅਦਾਇਗੀ-ਡਿਪਟੀ ਕਮਿਸ਼ਨਰ