ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਧੀਆਂ ਨੂੰ ਦਿੱਤਾ ਜਾਵੇ ਪੂਰਾ ਮਾਣ ਸਤਿਕਾਰ, ਡਾ. ਬਲਜੀਤ ਕੌਰ

ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਧੀਆਂ ਨੂੰ ਦਿੱਤਾ ਜਾਵੇ ਪੂਰਾ ਮਾਣ ਸਤਿਕਾਰ, ਡਾ. ਬਲਜੀਤ ਕੌਰ

ਮਲੋਟ, 28 ਅਪ੍ਰੈਲ

ਸਮਾਜਿਕ ਸੁਰੱਖਿਆਇਸਤਰੀ ਬਾਲ ਵਿਕਾਸ ਵਿਭਾਗਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਲੋਟ ਵਿਖੇ ਵਿੱਦਿਆ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਲੜਕੀਆਂ ਨੂੰ ਡਾ. ਬਲਜੀਤ ਕੌਰ ਮੰਤਰੀ ਸਮਾਜਿਕ ਸੁਰੱਖਿਆਇਸਤਰੀ ਬਾਲ ਵਿਕਾਸ ਵੱਲੋਂ ਸਨਮਾਨਿਤ ਕੀਤਾ ਗਿਆ।

ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ- ਬਠਿੰਡਾ ਰੋਡ ਸਥਿਤ ਚੌਕ ਵਿਖੇ ਬੇਟੀ ਬਚਾਓਬੇਟੀ ਪੜ੍ਹਾਓ ਦਾ ਨਾਅਰਾ ਦਿੰਦਿਆਂ 2.24 ਲੱਖ ਰੁਪਏ ਨਾਲ ਬਣਾਏ ਗਏ ਬੁੱਤ ਨੂੰ ਵੀ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਬੁੱਤ ਰਾਹੀਂ ਸ਼ਹਿਰ ’ਚ ਆਉਣ ਜਾਣ ਵਾਲਿਆਂ ਨੂੰ ਲੜਕੀਆਂ ਦੀ ਪੜਾਈ ਸਬੰਧੀ ਚੰਗੀ ਸੇਧ ਮਿਲੇਗੀ।

ਡਾ. ਬਲਜੀਤ ਕੌਰ ਨੇ ਸਰਕਾਰੀ ਸਕੂਲਾਂ ਦੀਆਂ ਗਿਆਰਵੀਂ ਜਮਾਤ ਦੀਆਂ ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਤਾਂ ਜੋ ਇਹ ਲੜਕੀਆਂ ਨੂੰ ਸਕੂਲ ਵਿਖੇ ਪੜ੍ਹਨ ਆਉਣ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣੇ ਨਾ ਕਰਨਾ ਪਵੇ। ਗਿਆਰਵੀਂ ਜਮਾਤ ਦੀਆਂ 81 ਲੜਕੀਆਂ ਅਤੇ 11 ਖਿਡਾਰਨਾਂ ਨੂੰ ਵੀ ਸਕੂਲ ਆਉਣ ਜਾਣ ਵਿੱਚ ਆਉਂਦੀ ਔਕੜ ਨੂੰ ਦੂਰ ਕਰਨ ਲਈ ਸਾਈਕਲਾਂ ਵੰਡੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੜਕੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ 200 ਲੜਕੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਅਤੇ ਬੱਚਿਆਂ ਨੂੰ ਸਕੂਲ ਬੈਗ ਵੀ ਦਿੱਤੇ ਗਏ।

ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਨੇ ਧੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਅਤੇ ਆਪਣੀਆਂ ਬੇਟੀਆਂ ਨੂੰ ਪੁੱਤਰਾਂ ਬਰਾਬਰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਤਰੱਕੀਆਂ ਕਰਕੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਨੂੰ ਅਜਿਹੇ ਮਾਪਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਆਪਣੀਆਂ ਧੀਆਂ ਨੂੰ ਅੱਗੇ ਵਧਣ ਲਈ ਹਰ ਪ੍ਰਕਾਰ ਦੀ ਸਹਾਇਤਾ ਕਰ ਰਹੇ ਹਨ ਅਤੇ ਧੀਆਂ ਵੀ ਸਮਾਜ ਵਿੱਚ ਰਹਿ ਕੇ ਘੁੱਟਣ ਮਹਿਸੂਸ ਨਹੀਂ ਕਰ ਰਹੀਆਂ।

          ਇਸ ਮੌਕੇ ਸ. ਜਗਦੇਵ ਸਿੰਘ ਬਾਮ ਚੇਅਰਮੈਨ ਕੋਅਪਰੇਟਿਵ ਸੋਸਾਇਟੀਸ.ਜਸਨ ਬਰਾੜ ਚੇਅਰਮੈਨਸ.ਮਨਜਿੰਦਰ ਸਿੰਘ ਉੜਾਂਗਸ੍ਰੀਮਤੀ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰਡਾ. ਸ਼ਿਵਾਨੀ ਨਾਗਪਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰਪੰਕਜ ਕੁਮਾਰ ਸੀਡੀਪੀਓਸਤਿਗੁਰ ਦੇਵ ਪੱਪੀਗਗਨਦੀਪ ਸਿੰਘ ਔਲਖਪਰਮਜੀਤ ਸਿੰਘ ਗਿੱਲ ਦਫਤਰ ਇੰਚਾਰਜਰਮੇਸ਼ ਅਰਨੀਵਾਲਾਅਰਸ਼ ਭੂਲਰਯਾਦਵਿੰਦਰ ਸਿੰਘ ਸੋਹਨਾਲਵ ਬੱਤਰਾਕਰਮਜੀਤ ਸ਼ਰਮਾਸਤਪਾਲ ਗਿੱਰਧਰਨਵਦੀਪ ਔਲਖਜੋਨੀ ਗਰਗ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।

 

Tags:

Advertisement

Latest News

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਪੀ.ਪੀ.ਐਸ.ਸੀ. ਚੇਅਰਮੈਨ ਨੂੰ ਸਹੁੰ ਚੁਕਾਈ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਪੀ.ਪੀ.ਐਸ.ਸੀ. ਚੇਅਰਮੈਨ ਨੂੰ ਸਹੁੰ ਚੁਕਾਈ
ਚੰਡੀਗੜ੍ਹ, 7 ਮਈ,2025,(Azad Soch News):- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...
ਮਲੋਟ ਹਲਕੇ ਦੇ 22 ਪਿੰਡਾਂ 'ਚ ਤਕਰੀਬਨ 5 ਕਰੋੜ 90 ਲੱਖ ਦੀ ਲਾਗਤ ਨਾਲ ਬਣਨਗੇ ਖੇਡ ਗਰਾਉਂਡ- ਡਾ. ਬਲਜੀਤ ਕੌਰ
ਸਿਵਲ ਹਸਪਤਾਲ ਵਿੱਚ ਅਪਗ੍ਰੇਡ ਕੀਤੇ ਆਈ.ਸੀ.ਯੂ. ਦਾ ਹੋਇਆ ਉਦਘਾਟਨ
ਇੰਡੀਅਨ ਏਅਰਲਾਈਨਜ਼ ਨੇ ਵੱਖ-ਵੱਖ ਸ਼ਹਿਰਾਂ ਲਈ ਉਡਾਣਾਂ ਕੀਤੀਆਂ ਰੱਦ
ਹਰਿਆਣਾ ਦੇ ਇਨ੍ਹਾਂ 11 ਸ਼ਹਿਰਾਂ ਵਿੱਚ ਅੱਜ ਰਹੇਗਾ ਬਲੈਕਆਊਟ,ਸਰਕਾਰ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ
ਭਾਰਤ ਅਤੇ ਬਰਤਾਨੀਆਂ ਨੇ ਮੰਗਲਵਾਰ ਨੂੰ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨ ਦਾ ਐਲਾਨ ਕੀਤਾ
ਪੰਜਾਬ ਸਰਕਾਰ ਜਨਤਕ ਸ਼ਿਕਾਇਤਾਂ ਦੇ ਹੱਲ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ