ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਜਾਗਰਣ ਦਾ ਪੋਸਟਰ ਕੀਤਾ ਜਾਰੀ

ਸ੍ਰੀ ਅਨੰਦਪੁਰ ਸਾਹਿਬ 29 ਅਪ੍ਰੈਲ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਭਨੂਪਲੀ ਟੱਪਰੀਆਂ ਮੇਨ ਬਜ਼ਾਰ ਵਿੱਚ 3 ਮਈ ਨੂੰ ਹੋਣ ਜਾ ਰਹੇ ਵਿਸ਼ਾਲ ਮਾਂ ਭਗਵਤੀ ਜਾਗਰਣ ਅਤੇ ਵਿਸ਼ਾਲ ਭੰਡਾਰੇ ਦਾ ਪੋਸਟਰ ਜਾਰੀ ਕੀਤਾ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਧਾਰਮਿਕ ਸਮਾਰੋਹ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ।
ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਮਨੂੰ ਪੁਰੀ, ਸਾਤਵਿਕ ਸੋਨੀ, ਅੰਸ਼ੁਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਮਈ ਨੂੰ ਮੇਨ ਬਜਾਰ ਭਨੂਪਲੀ, ਟੱਪਰੀਆਂ ਵਿਖੇ ਹੋਣ ਜਾ ਰਹੇ ਮਾਂ ਭਗਵਤੀ ਜਾਗਰਣ ਲਈ ਜੋਤ ਮੰਦਿਰ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੋ ਲਿਆਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਰੀ ਰਾਤ ਮਾਤਾ ਦਾ ਗੁਣਗਾਨ ਗੋਤਮ ਜਲੰਧਰੀ ਤੇ ਬੰਟੀ ਸ਼ਹਿਜਾਦਾ ਨੰਗਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਮੇਨ ਬਜਾਰ ਵਿਚ ਜਾਗਰਣ ਦਾ ਆਯੋਜਨ ਹੋਵੇਗਾ ਅਤੇ ਵਿਸਾਲ ਭੰਡਾਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਰੋਹ ਵਿੱਚ ਹਾਜ਼ਰੀ ਲਗਵਾਉਣ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਯੋਜਕਾ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਸ ਧਾਰਮਿਕ ਸਮਾਗਮ ਵਿੱਚ ਸਮੂਲੀਅਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਨੂਪਲੀ ਟੱਪਰੀਆਂ ਮੇਨ ਬਜਾਰ ਦੇ ਸਾਰੇ ਕਾਰੋਬਾਰੀ ਧਾਰਮਿਕ ਸਮਾਗਮਾਂ ਵਿਚ ਵੱੜ ਚੜ੍ਹ ਕੇ ਸਮੂਲੀਅਤ ਕਰਦੇ ਹਨ।
Related Posts
Latest News
