ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ,ਯੈਲੋ ਅਲਰਟ ਜਾਰੀ ਕੀਤਾ

ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ  ਮਿਲੀ ਰਾਹਤ,ਯੈਲੋ ਅਲਰਟ ਜਾਰੀ ਕੀਤਾ

Chandigarh,12 July,2024,(Azad Soch News):- ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਸਵੇਰੇ 8 ਵਜੇ ਤੱਕ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ,ਇਸ ਤੋਂ ਇਲਾਵਾ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ.ਨਗਰ ਵਿੱਚ ਮੀਂਹ, ਹਨੇਰੀ ਅਤੇ ਗਰਜ ਨਾਲ ਮੀਂਹ ਪੈਣ ਦਾ ਅਲਰਟ ਜਾਰੀ (Alert Issued) ਕੀਤਾ ਗਿਆ ਹੈ,ਇੰਨਾ ਹੀ ਨਹੀਂ ਇਨ੍ਹਾਂ ਇਲਾਕਿਆਂ 'ਚ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ,ਪੰਜਾਬ ਦੇ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ, ਹੁਸ਼ਿਆਰਪੁਰ ਵਿੱਚ 53%, ਕਪੂਰਥਲਾ ਵਿੱਚ 42%, ਰੂਪਨਗਰ ਵਿੱਚ 43%, ਐਸਏਐਸ ਨਗਰ ਵਿੱਚ 22%, ਫਤਿਹਗੜ੍ਹ ਸਾਹਿਬ ਵਿੱਚ 51%, ਪਟਿਆਲਾ ਵਿੱਚ 43%, ਬਠਿੰਡਾ ਵਿੱਚ 33%, ਫਿਰੋਜ਼ਪੁਰ ਵਿੱਚ 70%, ਮੋਗਾ ਅਤੇ ਐਸਬੀਐਸ ਨਗਰ ਵਿੱਚ 63%। 63% ਘੱਟ ਬਾਰਿਸ਼ ਦਰਜ ਕੀਤੀ ਗਈ ਹੈ,ਪਿਛਲੇ ਦੋ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਵੱਧ ਰਿਹਾ ਹੈ,ਵੀਰਵਾਰ ਨੂੰ ਤਾਪਮਾਨ 1.2 ਡਿਗਰੀ ਵੱਧ ਦਰਜ ਕੀਤਾ ਗਿਆ ਅੱਜ ਤੋਂ ਮਾਨਸੂਨ (Monsoon) ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ,ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਵਿੱਚ ਸਵੇਰੇ 8 ਵਜੇ ਤੱਕ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ।

Advertisement

Latest News

ਭੂਚਾਲ ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ ਭੂਚਾਲ ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ
Indonesia,20,MARCH,2025,(Azad Soch News):- ਭੂਚਾਲ (Earthquake) ਦੇ ਝਟਕਿਆਂ ਨਾਲ ਇੰਡੋਨੇਸ਼ੀਆ ਦੀ ਧਰਤੀ ਹਿੱਲ ਗਈ,ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 4.2 ਮਾਪੀ ਗਈ,ਇਹ...
ਪੰਜਾਬ ’ਚ ਜ਼ਮੀਨ ਹੇਠਲਾ ਪਾਣੀ ਰਿਚਾਰਜ ਕਰਨ ਤੇ ਸਿੰਜਾਈ ਨੈਟਵਰਕ ਨੂੰ ਚੁਸਤ ਦਰੁੱਸਤ ਕਰਨ ਵਾਸਤੇ ਫੰਡ ਪ੍ਰਦਾਨ ਕੀਤੇ ਜਾਣ: ਐਮ ਪੀ ਹਰਸਿਮਰਤ ਕੌਰ ਬਾਦਲ  
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 20-03-2025 ਅੰਗ 702
3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈੱਨ ਦੇ ਦਖਲ ਤੋਂ ਬਾਅਦ ਐਸ.ਸੀ.ਐਸ.ਟੀ.ਐਕਟ ਦੀਆਂ ਧਾਰਾਵਾਂ ਪਰਚੇ ਵਿੱਚ ਜੁੜੀਆਂ
ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਜ਼ 36 ਮਹੀਨਿਆਂ ’ਚ ਨੌਜਵਾਨਾਂ ਨੂੰ 52,606 ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁੰਨ ਦੌਰ 'ਚ: ਸਰਹੱਦ ਪਾਰੋਂ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਨੌਸ਼ਹਿਰਾ ਢਾਲਾ ਵਿਖੇ ਅਤਿ-ਆਧੁਨਿਕ ਐਂਟੀ-ਡਰੋਨ ਟੈਕਨਾਲੋਜੀ ਦਾ ਟਰਾਇਲ