ਭਾਰਤ ਆਸਟ੍ਰੇਲੀਆਂ ਅਦਾਨ ਪ੍ਰਦਾਨ ਅੱਜ ਤੀਸਰੇ ਦਿਨ ਆਸਟ੍ਰੇਲੀਆ ਡੈਲੀਗੇਟਸ ਨੇ ਅੰਤਰਰਾਸ਼ਟਰੀ ਕਨਵੈਨਸ਼ਨ ਵਿੱਚ ਲਿਆ ਹਿੱਸਾ

ਭਾਰਤ ਆਸਟ੍ਰੇਲੀਆਂ ਅਦਾਨ ਪ੍ਰਦਾਨ ਅੱਜ ਤੀਸਰੇ ਦਿਨ ਆਸਟ੍ਰੇਲੀਆ ਡੈਲੀਗੇਟਸ ਨੇ ਅੰਤਰਰਾਸ਼ਟਰੀ ਕਨਵੈਨਸ਼ਨ ਵਿੱਚ ਲਿਆ ਹਿੱਸਾ

ਫਰੀਦਕੋਟ 28 ਅਗਸਤ,

          ਭਾਰਤ ਆਸਟ੍ਰੇਲੀਆ ਅਦਾਨ ਪ੍ਰਦਾਨ ਮੁਹਿੰਮ ਤਹਿਤ ਪਹੁੰਚੇ ਆਸਟ੍ਰੇਲੀਆ ਦੇ 6 ਡੈਲੀਗੇਟਸ ਨੇ ਅੱਜ ਫਰੀਦਕੋਟ ਐੱਮ.ਐੱਲ.ਏ ਸ.ਗੁਰਦਿੱਤ ਸਿੰਘ ਸੇਂਖੋਂ ਦੀ ਹਾਜ਼ਰੀ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਰੱਖੇ ਅੰਤਰਰਾਸ਼ਟਰੀ ਕਨਵੈਨਸ਼ਨ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਦੌਰਾਨ ਸਾਰੇ ਆਸਟ੍ਰੇਲੀਆ ਡੈਲੀਗੇਟਸ ਨੇ ਐੱਮ.ਐੱਲ.ਏ ਸ.ਗੁਰਦਿੱਤ ਸਿੰਘ ਸੇਂਖੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਸ਼ਾਨਦਾਰ ਉਪਰਾਲਿਆਂ ਸਦਕਾਂ ਅਸੀਂ ਟਿੱਲਾ ਬਾਬਾ ਫਰੀਦ ਜੀਰਾਜ ਮਹਿਲਅਤੇ ਹੋਰ ਇਤਿਹਾਸਿਕ ਇਮਾਰਤਾਂ ਨੂੰ ਦੇਖਣ ਦਾ ਸਬੱਬ ਪ੍ਰਾਪਤ ਹੋਇਆ । ਡੈਲੀਗੇਟਸ ਨੇ ਡਾਕਟਰਾਂ ਦੇ ਵਿਚਾਰ ਜਾਣੇਆਪਣੇ ਵਿਚਾਰਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਉਘੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। 

          ਇਸ ਮੌਕੇ ਸ.ਸੇਖੋਂ ਨੇ ਅੱਜ ਭਾਰਤ ਆਸਟ੍ਰੇਲੀਆਂ ਅਦਾਨ ਪ੍ਰਦਾਨ ਸਮਝੌਤੇ ਤਹਿਤ ਵੈਂਟਵਰਥ ਸ਼ਹਿਰ ਅਤੇ ਫਰੀਦਕੋਟ ਵਿੱਚ ਹੋਣ ਜਾ ਰਹੇ ਵਪਾਰਕ ਸਮਝੌਤਿਆਂ ਵਿੱਚ ਅਹਿਮ ਯੋਗਦਾਨ ਅਦਾ ਕਰਦਿਆਂ ਆਸਟ੍ਰੇਲੀਆ ਤੋਂ ਆਏ 6 ਮੈਂਬਰੀ ਵਫਦ ਨੂੰ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਓਫ ਹੈਲਥ ਸਾਇੰਸ ਵਿਖੇ ਕਨਵੈਨਸ਼ਨ ਸਮਾਗਮ ਦੌਰਾਨ ਉਨ੍ਹਾਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਉਨ੍ਹਾਂ ਆਨੰਦ ਮਾਣਿਆ ।  

          ਇਸ ਉਪਰੰਤ ਆਸਟ੍ਰੇਲੀਆ ਦੇ 6 ਡੈਲੀਗੇਟਸ ਨੇ ਪੈਰਾ ਮੈਡੀਕਲ ਯੂਨੀਟ ਵਿਖੇ ਵੀ ਸ਼ਿਰਕਤ ਕੀਤੀ ਅਤੇ ਮਾਲਵਾ ਕਾਲਿਜ ਵਿਖੇ ਜਾ ਕੇ ਉਨ੍ਹਾਂ ਨੇ (MOU) ਮੈਮੋਰੰਡਮ ਓਫ ਅੰਡਰਸਟੈਡਿੰਗ ਸਾਈਨ ਕੀਤਾ। ਇਸ ਉਪਰੰਤ ਆਸਟ੍ਰੇਲੀਆ ਤੋਂ ਆਇਆ ਵਫ਼ਦ ਸਰਕਾਰੀ ਬ੍ਰਜਿੰਦਰਾ ਕਾਲਿਜ ਵਿਖੇ ਵੀ ਪਹੁੰਚਿਆ ਅਤੇ ਇਸ ਮੌਕੇ ਸਦੀਆਂ ਪੁਰਾਣੀਆਂ ਇਮਾਰਤ ਵਿੱਚ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ 6ਮੈਂਬਰੀ ਵਫ਼ਦ ਦਾ ਤਹਿ ਦਿਲੋਂ ਧੰਨਵਾਦ ਕੀਤਾ । ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਜਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ । ਇਸ ਦੇ ਨਾਲ ਹੀ ਹੁਣ ਤੱਕ ਉਚੇਰੀ ਸਿੱਖਿਆ ਅਤੇ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਪ੍ਰੋਫੈਸਰ ਸਾਹਿਬਾਨਾਂ ਵਲੋਂ ਚਾਨਣਾ ਪਾਇਆ ਗਿਆ  । ਇਸ ਜਾਣਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਕਈ ਸਵਾਲ ਵੀ ਕੀਤੇ ।

ਇਸ ਉਪਰੰਤ ਉਨ੍ਹਾਂ ਸਰਕਾਰੀ ਆਈ.ਟੀ.ਆਈ ਦਾ ਵੀ ਦੌਰਾ ਕੀਤਾ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰਗਿਆ ਜੈਨਵਾਈਸ ਚਾਂਸਲਰ ਅਮਨਦੀਪ ਸਿੰਘ (ਬਾਬਾ)ਚੇਅਰਮੈਨ ਮਾਰਕਿਟ ਕਮੇਟੀ, ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ਟਰੱਸਟ,ਸੁਖਜੀਤ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਜੋਤੀ ਸੇਖੋਂ, ਕੰਵਰਜੀਤ ਗਰੇਵਾਲ, ਡਾ. ਮਨਜੀਤ ਸਿੰਘ ਢਿੱਲੋਂ, ਜਰਮਨਜੀਤ ਸਿੰਘ ਸੰਧੂ, ਡਾ. ਫਤਿਹ ਸਿੰਘ ਮਾਨ ਹੋਰ ਆਦਿ ਸ਼ਖਸੀਅਤਾਂ ਸ਼ਾਮਿਲ ਸਨ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-09-2024 ਅੰਗ 644 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-09-2024 ਅੰਗ 644
ਸਲੋਕੁ ਮਃ ੩ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ...
5 ਅਕਤੂਬਰ ਨੂੰ ਹੋਣ ਵਾਲੇ Haryana Assembly Elections ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ
ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਕੇਜਰੀਵਾਲ ਨੂੰ ਸੀ.ਬੀ.ਆਈ. ਦੇ ਕੇਸ ਵਿੱਚ ਵੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ
ਬਰਸਾਤ ਦਾ ਮੌਸਮ ਹੋਣ ਕਰਕੇ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਵਿੱਚ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ
ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਾਟੋ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਦ ਸ਼ਰਮਾ ਵੱਲੋਂ ਮੋਗਾ ਦਾ ਦੌਰਾ