5-6 ਅਪ੍ਰੈਲ ਨੂੰ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਦੀਆਂ ਸਮਸਿਆਵਾਂ ਦੇ ਨਿਪਟਾਰੇ ਕੀਤੇ ਜਾਣਗੇ - ਬਲਜਿੰਦਰ ਵਿਰਕ

5-6 ਅਪ੍ਰੈਲ ਨੂੰ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਦੀਆਂ ਸਮਸਿਆਵਾਂ ਦੇ ਨਿਪਟਾਰੇ ਕੀਤੇ ਜਾਣਗੇ - ਬਲਜਿੰਦਰ ਵਿਰਕ

ਫਿਰੋਜ਼ਪੁਰ, 3 ਅਪ੍ਰੈਲ 2024:

 

ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ)ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰਫਿਰੋਜ਼ਪਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 05 ਅਪ੍ਰੈਲ ਤੋਂ 06 ਅਪ੍ਰੈਲ 2024 ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰਫਿਰੋਜ਼ਪਰ ਵਿਖੇ ਫ਼ੌਜ ਵੱਲੋਂ ਸਿੱਖ ਲਾਈਟ ਇਨਫੈਂਟਰੀ ਰਿਕਾਰਡ ਦਫਤਰ ਫਤਿਹਗੜ੍ਹ (ਯੂਪੀ) ਵੱਲੋਂ ਮਾਹਿਰਾਂ ਦੀ ਇੱਕ ਟੀਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰਫਿਰੋਜ਼ਪਰ (ਨੇੜੇ ਸਾਰਾਗੜੀ ਗੁਰਦੁਆਰਾ ਸਾਹਿਬ) ਵਿਖੇ ਪਹੁੰਚ ਰਹੀ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਇਸ ਟੀਮ ਵੱਲੋਂ ਜ਼ਿਲ੍ਹਾ ਫਿਰੋਜ਼ਪਰਨਾਲ ਸਬੰਧਤ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਰਿਕਾਰਡ ਦਫ਼ਤਰ ਨਾਲ ਸੰਬੰਧਿਤ ਪੈਨਸ਼ਨ ਬਾਰੇ ਸਮੱਸਿਆਵਾਂ ਦੇ ਨਿਪਟਾਰੇ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਇਸ ਲਈ ਕੇਵਲ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਿਕਾਰਡ ਦਫਤਰ ਨਾਲ ਸਬੰਧਤ/ਪੈਨਸ਼ਨ ਜਾਂ ਕੋਈ ਹੋਰ ਸਮੱਸਿਆ ਹੋਵੇ ਜਾਂ ਕੋਈ ਕੇਸ ਪੈਡਿੰਗ ਹੋਵੇਉਹ ਇਸ ਮੌਕੇ ਤੇ ਆਪਣੇ ਫੌਜ਼ ਅਤੇ ਸਿਵਲ ਦੇ ਸਬੰਧਤ ਦਸਤਾਵੇਜ਼ਾਂ ਸਮੇਤ ਮਿਤੀ 05 ਅਤੇ 06 ਅਪ੍ਰੈਲ ਨੂੰ ਸਵੇਰੇ 9.00 ਵਜੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜਪੁਰ ਵਿਖੇ ਪਹੁੰਚ ਕੇ ਇਸ ਮੌਕੇ ਦਾ ਲਾਭ ਲੈ ਸਕਦੇ ਹਨ।

 

Tags:

Advertisement

Latest News

ਪੇਟ ਦੀ ਚਰਬੀ ਘਟਾਉਣ ‘ਚ ਕਿਸ ਤਰ੍ਹਾਂ ਮਦਦ ਕਰਦੀ ਹੈ ਹਲਦੀ ਪੇਟ ਦੀ ਚਰਬੀ ਘਟਾਉਣ ‘ਚ ਕਿਸ ਤਰ੍ਹਾਂ ਮਦਦ ਕਰਦੀ ਹੈ ਹਲਦੀ
ਜ਼ਿਆਦਾ ਭਾਰ ਤੇ ਮੋਟਾਪੇ ਨਾਲ ਗ੍ਰਸਤ ਲੋਕਾਂ ਵਿਚ ਅਕਸਰ ਸਰੀਰ ਵਿਚ ਸੋਜਿਸ਼ ਦੀ ਸਮੱਸਿਆ ਹੁੰਦੀ ਹੈ। ਹਲਦੀ ਵਿਚ ਮੌਜੂਦ ਕਰਕਿਊਮਿਨ...
ਵਿਜੀਲੈਂਸ ਬਿਊਰੋ ਨੇ ਪਲਾਟ ਅਲਾਟਮੈਂਟ ਮੁਕੱਦਮੇ ਵਿੱਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਅਦਾਲਤ ਨੇ 50,000 ਰੁਪਏ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਛੇ ਸ਼ੂਟਰਾਂ ਨੂੰ ਔਰੰਗਾਬਾਦ ਤੋਂ ਕੀਤਾ ਗ੍ਰਿਫਤਾਰ
'ਕੇਜਰੀਵਾਲ ਹਰਿਆਣੇ ਦਾ ਬੇਟਾ', ਭਿਵਾਨੀ 'ਚ ਭਾਜਪਾ 'ਤੇ ਭੜਕੀ ਸੁਨੀਤਾ ਕੇਜਰੀਵਾਲ, 'ਆਮ ਆਦਮੀ ਪਾਰਟੀ' ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨੇਡਾ ਦੇ ਨੈਬੁਲਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ
ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਅਰਜ਼ੀਆਂ ਮੰਗੀਆਂ