ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਲਾੳਂੂਡ ਸਪੀਕਰ ਅਤੇ ਮੈਗਾ ਫੋਨ ਵਜਾਉਣ ਤੇ ਕੀਤੀ ਮਨਾਹੀ -- ਜਿ਼ਲ੍ਹਾ ਮੈਜਿਸਟਰੇਟ

ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ  ਲਾੳਂੂਡ ਸਪੀਕਰ ਅਤੇ ਮੈਗਾ ਫੋਨ ਵਜਾਉਣ ਤੇ ਕੀਤੀ ਮਨਾਹੀ -- ਜਿ਼ਲ੍ਹਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ 8 ਅਕਤੂਬਰ
ਸ੍ਰੀ ਰਾਜੇਸ਼ ਤ੍ਰਿਪਾਠੀ ਜਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ  ਨੇ ਭਾਰਤੀਯ ਨਾਗਰਿਕ ਸੁਰੱਖਿਆ ਸੁਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਗਰਾਮ ਪੰਚਾਇਤੀ  ਚੋਣਾ ਦੌਰਾਨ  ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ 13 ਅਕਤੂਬਰ 2024 ਦੀ ਸ਼ਾਮ 6.00 ਵਜੇ ਤੋਂ ਮਿਤੀ 15 ਅਕਤੂਬਰ 2024 ਨੂੰ ਵੋਟਾਂ ਦੀ ਪ੍ਰਕਿਰਿਆ / ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਲਾਊਂਡ ਸਪੀਕਰ ਅਤੇ ਮੈਗਾ ਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ  ਚੋਣ ਡਿਊਟੀ ਤੇ ਤਾਇਨਾਤ ਅਬਜ਼ਰਵਰ, ਪ੍ਰਸਾਸ਼ਨਿਕ ਅਧਿਕਾਰੀ, ਪੁਲਿਸ ਦੇ ਅਧਿਕਾਰੀ / ਕਰਮਚਾਰੀ, ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ ਸਟਾਫ, ਬੀ.ਐਲ.ਓ,ਸੈਕਟਰ ਅਫਸਰ, ਚੋਣਾਂ ਨਾਲ ਸਬੰਧਿਤ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ।
ਜਿ਼ਲ੍ਹਾ ਮੈਜਸਿਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਜਿ਼ਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਵਿਖਾਵੇ/ ਰੋਸ ਧਰਨੇ ਅਤੇ ਰੈਲੀਆਂ ਕਰਨਾ, ਮੀਟਿੰਗਾਂ ਕਰਨਾ, ਨਾਅਰੇ ਲਗਾਉਣ, ਪੰਜ ਜਾਂ ਪੰਜ ਵਿਅਕਤੀਆਂ ਦੇ ਵੱਧ ਦੇ ਇਕੱਠ ਕਰਨ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਅਖੀਰਲੇ 48 ਘੰਟਿਆਂ ਦੌਰਾਨ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਤੇ ਕੋਈ ਮਨਾਹੀ  ਨਹੀਂ ਹੈ।
ਇਹ ਹੁਕਮ ਸਰਕਾਰੀ ਫੰਕਸ਼ਨਾਂ, ਵਿਆਹ ਸ਼ਾਂਦੀਆਂ, ਧਾਰਮਿਕ ਨਗਰ ਕੀਰਤਨਾਂ ਅਤੇ ਮਾਤਮੀ ਸਮਾਰੋਹਾਂ ਤੇ ਲਾਗੂ ਨਹੀਂ ਹੋਣਗੇ।
ਇਹਨਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
 
 
 
Tags:

Advertisement

Latest News

ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ,ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ :ਡਾ. ਅਮਰੀਕ ਸਿੰਘ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ,ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ :ਡਾ. ਅਮਰੀਕ ਸਿੰਘ
ਫ਼ਰੀਦਕੋਟ 30 ਦਸੰਬਰ 2024 (     )  ਕਣਕ ਦੀ ਫਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ...
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪੀ. ਐਮ. ਵਿਸ਼ਵਕਰਮਾ ਸਕੀਮ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ
ਨਿਰੰਤਰ ਕੀਤਾ ਜਾਂਦਾ ਯੋਗਾ ਅਭਿਆਸ ਚਿੰਤਾ ਘਟਾਉਂਦਾ ਹੈ ਅਤੇ ਸਰੀਰ ਵਿੱਚ ਲਚਕਤਾ ਵਧਾਉਂਦਾ ਹੈ-ਐਸ.ਡੀ.ਐਮ. ਡੇਰਾਬੱਸੀ ਅਮਿਤ ਗਪਤਾ
ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਪਿੰਡ ਤਲਵੰਡੀ ਨਿਪਾਲਾਂ (ਮੱਖੂ) ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ
ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ
2024 ‘ਚ ਕਿਰਤ ਵਿਭਾਗ ਨੇ ਕਿਰਤੀਆਂ ਦੀ ਭਲਾਈ ਲਈ ਕਈ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ: ਸੌਂਦ
ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਰਿਵਿਊ ਮੀਟਿੰਗ