ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੂਰੇ ਦੇਸ਼ ਤੇ ਸਮਾਜ ਲਈ ਵਿਲੱਖਣ ਇਤਿਹਾਸ ਸਿਰਜੇਗੀ:- ਦਿਨੇਸ਼ ਕੁਮਾਰ ਚੱਢਾ

ਨੂਰਪੁਰ ਬੇਦੀ 16 ਅਪ੍ਰੈਲ ()
ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਤੇ ਸਮਾਜ ਲਈ ਇੱਕ ਵਿਲੱਖਣ ਇਤਿਹਾਸ ਸਿਰਜੇਗੀ। ਜਿਸਨੂੰ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ ਕਿ ਮਾਨ ਸਰਕਾਰ ਨੇ ਹੀ ਅਸਲ ਰੂਪ ਚ ਸਰਕਾਰੀ ਸਕੂਲਾਂ ਚ ਸਿੱਖਿਆ ਦੇ ਪ੍ਰਸਾਰ ਲਈ ਉਚੇਚਾ ਕਦਮ ਚੁੱਕਿਆ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਖੇਤਰ ਦੇ ਪਿੰਡ ਕੱਟਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਕੀਤੇ 7 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਇਸ ਪਿੰਡ ਦੇ ਵਿਕਾਸ ਲਈ ਵੱਡੀ ਰਕਮ ਖਰਚੀ ਜਾ ਚੁੱਕੀ ਹੈ। ਜਿਸ ਚ 3 ਲੱਖ ਰੁਪਏ ਨਾਲ ਚੈਕ ਡੈਮ ਦਾ ਨਿਰਮਾਣ, 7 ਲੱਖ ਨਾਲ ਵਾਟਰ ਰੀਚਾਰਜਿੰਗ ਸਿਸਟਮ, 3 ਲੱਖ ਨਾਲ ਸ਼ਮਸ਼ਾਨਘਾਟ ਦੀ ਉਸਾਰੀ, 3 ਲੱਖ ਨਾਲ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਦਾ ਨਿਰਮਾਣ, 80 ਲੱਖ ਰੁਪਏ ਨਾਲ ਸਕੂਲ ਚ ਪੰਚਾਇਤ ਫੰਡ ਰਾਹੀਂ ਟਾਈਲਾ ਲਗਾਉਣ ਦੇ ਨਾਲ ਨਾਲ 4.8 ਲੱਖ ਨਾਲ ਵੱਖ-ਵੱਖ ਖੱਡਾਂ ਦੀ ਸਫਾਈ ਕਰਵਾਈ ਤੇ ਨਾਲ ਹੀ ਵਾਟਰ ਸਪਲਾਈ ਟਿਊਬਵੈਲ ਪਿੰਡ ਕੱਟਾ ਤੇ ਸਬੌਰ ਲਈ ਸਾਂਝੇ ਤੌਰ ਤੇ ਲਗਾਇਆ ਗਿਆ ਹੈ।
ਇਸ ਤੋ ਬਾਅਦ ਵਿਧਾਇਕ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਾਹੀਮਾਜਰਾ ਚ ਵੀ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵੱਖ-ਵੱਖ ਵਿਕਾਸ ਦੇ ਕੰਮਾ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਕੂਲ ਸਾਡੇ ਵਿਿਦਆ ਦੇ ਮੰਦਰ ਹਨ। ਇਸ ਲਈ ਇਨ੍ਹਾਂ ਦੇ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਾਲ ਹੀ ਇਸ ਪਿੰਡ ਦੇ ਵਿਕਾਸ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜਿਸ ਤਹਿਤ 9 ਲੱਖ, 14.5 ਲੱਖ, 9.5 ਲੱਖ ਤੇ 10 ਲੱਖ ਰੁਪਏ ਨਾਲ ਵੱਖ-ਵੱਖ ਡੰਗਿਆ ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ 13.75 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚ ਅਮ੍ਰਿਤ ਸਰੋਵਰ ਦਾ ਨਿਰਮਾਣ ਕੀਤਾ ਗਿਆ। ਇਸਦੇ ਨਾਲ ਹੀ 50 ਹਜ਼ਾਰ ਨਾਲ ਸਕਰੀਨਿੰਗ ਚੈਂਬਰ, 3 ਲੱਖ ਰੁਪਏ ਦੀ ਲਾਗਤ ਨਾਲ 400 ਮੀਟਰ ਵਾਟਰ ਪਾਈਪ ਲਾਈਨ ਵੀ ਵਿਛਾਈ ਗਈ ਹੈ। ਇਸ ਤੋਂ ਇਲਾਵਾ ਵੀ ਪਿੰਡ ਦੇ ਜੋ ਹੋਰ ਕੰਮ ਰਹਿੰਦੇ ਹਨ ਉਨ੍ਹਾਂ ਤੇ ਵੀ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਰਾਜ ਕੁਮਾਰ ਖੌਂਸਲਾ ਜਿਲ੍ਹਾ ਸਿੱਖਿਆ ਕੋਆਰਡੀਨੇਰ, ਸਾਬਕਾ ਡਿਪਟੀ ਡੀ.ਓ ਪ੍ਰਿੰ. ਵਰਿੰਦਰ ਸ਼ਰਮਾ, ਪ੍ਰਿੰਸੀਪਲ ਬਰਿੰਦਰ ਸ਼ਰਮਾ, ਮਾ.ਚੰਨਣ ਸਿੰਘ, ਸਾਬਕਾ ਸਰਪੰਚ ਸੁਰਿੰਦਰਪਾਲ, ਸਰਪੰਚ ਜੀਵਨ ਸਿੰਘ, ਸੰਜੂ ਸਬੋਰ, ਮਾਸਟਰ ਪਰਮਿੰਦਰ ਸਿੰਘ, ਮਾਸਟਰ ਅਮਰਜੀਤ ਸਿੰਘ, ਰਾਮ ਕਿਸ਼ਨ, ਮਲਕੀਤ ਚੌਹਾਨ, ਸੰਜੀਵ ਕੁਮਾਰ, ਜਸਪਾਲ ਸਿੰਘ, ਹਰੀਸ਼ ਕੁਮਾਰ, ਗੁਰਮੀਤ ਸਿੰਘ, ਦਿਲਬਾਗ ਸੈਣੀ, ਰਾਮ ਚੌਹਾਨ , ਵਿਜੇ ਚੌਹਾਨ, ਮਾ.ਗੁਰਸੇਵਕ ਸਿੰਘ, ਰਾਜੂ ਸੈਣੀ, ਪਿੰਕਾ ਸੈਣੀ, ਹਰਬੰਸ ਚੌਹਾਨ, ਬਲਵੀਰ ਚੌਹਾਨ ਅਤੁਲ ਵੰਸਲ ਤੋਂ ਇਲਾਵਾ ਹੋਰ ਪਤਵੰਤੇ, ਪੰਚਾਇਤ ਮੈਂਬਰ, ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜਰ ਸਨ।
--
Related Posts
Latest News
