ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ’ਤੇ ਮੰਡੀ ਬੋਰਡ ਨੇ ਸਿਰਫ ਮਲੋਟ ਦਾਣਾ ਮੰਡੀ ਵਿੱਚ ਅੱਜ ਇੱਕ ਦਿਨ ਲਈ ਅਣਵਿਕੀ ਫ਼ਸਲ ਦੀ ਖਰੀਦ ਕੀਤੀ ਸ਼ੁਰੂ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ’ਤੇ ਮੰਡੀ ਬੋਰਡ ਨੇ ਸਿਰਫ ਮਲੋਟ ਦਾਣਾ ਮੰਡੀ ਵਿੱਚ ਅੱਜ ਇੱਕ ਦਿਨ ਲਈ ਅਣਵਿਕੀ ਫ਼ਸਲ ਦੀ ਖਰੀਦ ਕੀਤੀ ਸ਼ੁਰੂ

ਮਲੋਟ, 29 ਨਵੰਬਰ 2025:

 

ਮਲੋਟ ਹਲਕੇ ਵਿੱਚ ਫਸਲ ਦੀ ਖਰੀਦ ਨੂੰ ਲੈਕੇ ਚਲ ਰਹੇ ਵਿਵਾਦ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਲੋਟ ਦਾਣਾ ਮੰਡੀ ਵਿੱਚ ਅੱਜ ਇੱਕ ਦਿਨ ਲਈ ਅਣਵਿਕੇ ਪਰਮਲ ਝੋਨੇ ਦੀ ਖਰੀਦ ਸ਼ੁਰੂ ਹੋਈ ਹੈਇਸ ਬਾਰੇ ਆਦੇਸ਼ ਮੰਡੀ ਬੋਰਡ ਦੇ ਸਕੱਤਰ ਵੱਲੋਂ ਜਾਰੀ ਕੀਤੇ ਗਏਜੋ ਕਿ ਸੰਭਾਵਤ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੰਡੀ ਵਿਚ ਇੱਕ ਦਿਨ ਲਈ ਦੋਬਾਰਾ ਖਰੀਦ ਸ਼ੁਰੂ ਹੋਈ ਹੈ। 

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਕਿਸਾਨਾਂ ਦੀ ਫਸਲ ਦੀ ਖਰੀਦ ਅਜੇ ਤੱਕ ਨਹੀਂ ਹੋਈਜਦਕਿ ਸਰਕਾਰ ਦੇ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਮੰਡੀ ਵਿਚ ਖਰੀਦ 18 ਨਵੰਬਰ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਅਤੇ ਮਲੋਟ ਮੰਡੀ ਵਿੱਚ ਲੰਬੀ ਹਲਕੇ ਦੇ ਕੁੱਝ ਪਿੰਡਾਂ ਦੇ ਕਿਸਾਨਾਂ ਦੀ ਫਸਲ ਨੂੰ ਲੈਕੇ ਉੱਠੇ ਵਿਵਾਦ ਤੋਂ ਬਾਅਦ ਜਦੋਂ ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਹ ਫ਼ਸਲ ਦੇਰੀ ਨਾਲ ਆਉਣ ਅਤੇ ਨਿਯਮਾਂ ਅਨੁਸਾਰ ਮੰਡੀ ਬੰਦ ਹੋਣ ਦੇ ਚਲਦੇ ਇਹ ਖਰੀਦ ਨਹੀਂ ਹੋ ਸਕੀ ਸੀਜਿਸ ਤੋਂ ਬਾਅਦ ਉਨ੍ਹਾਂ ਵੱਲੋ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਅਤੇ ਅੱਜ ਸ਼ਨੀਵਾਰ ਨੂੰ ਇੱਕ ਦਿਨ ਲਈ ਮੁੱਖ ਮੰਡੀ ਵਿਚ ਪਏ ਲਗਭਗ 734.5 ਮੀਟਰਕ ਟਨ ਅਣਵਿਕੇ ਪਰਮਲ ਝੋਨੇ ਦੀ ਖਰੀਦ/ਵੇਚ ਕਾਰੋਬਾਰ ਲਈ ਮੰਡੀ ਇੱਕ ਦਿਨ ਲਈ ਖੋਲੀ ਗਈ ਹੈ।

 

ਡਾ. ਬਲਜੀਤ ਕੌਰ ਨੇ ਇਹ ਵੀ ਦਾਅਵਾ ਕੀਤਾ ਇਹ ਸੀਜ਼ਨ ਵਿੱਚ ਖ਼ਰੀਦ ਪ੍ਰਬੰਧ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਇਸ ਲਈ ਵਿਸ਼ੇਸ਼ ਹਦਾਇਤਾਂ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਸਨ ਅਤੇ ਇਸ ਸੀਜਨ ਦੌਰਨ ਇੱਕ- ਅੱਧੇ ਮਸਲੇ ਨੂੰ ਛੱਡ ਕੋਈ ਵੱਡੀ ਦਿੱਕਤ ਕਿਸਾਨਾਂ ਨੂੰ ਨਹੀਂ ਆਈ। 

Advertisement

Latest News

ਪਿਛਲੇ ਕਾਂਗਰਸ ਸ਼ਾਸਨ ਨੇ ਪੰਜਾਬ ਵਿੱਚ ਪੇਂਡੂ ਵਿਕਾਸ ਨੂੰ ਅਣਗੌਲਿਆ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕਾਂਗਰਸ ਸ਼ਾਸਨ ਨੇ ਪੰਜਾਬ ਵਿੱਚ ਪੇਂਡੂ ਵਿਕਾਸ ਨੂੰ ਅਣਗੌਲਿਆ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
*ਪੰਜਾਬ ਵਿੱਚ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਪਹਿਲੀ ਵਾਰ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ ਕਰਵਾਇਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*...
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਦੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ 38 ਲੱਖ 94 ਹਜ਼ਾਰ ਦੇ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਗੈਸ ਏਜੰਸੀ ਦਾ ਕੀਤਾ ਦੌਰਾ; ਗੈਸ ਸਪਲਾਈ ਦਾ ਲਿਆ ਜਾਇਜ਼ਾ
ਹਲਕਾ ਚੱਬੇਵਾਲ ‘ਚ ਸਥਾਪਤ ਹੋਵੇਗਾ ਫ਼ਲਾਂ ਤੇ ਸਬਜ਼ੀਆਂ ਦਾ ਪ੍ਰੋਸੈਸਿੰਗ ਇੰਡਸਟਰੀ, 18 ਕਰੋੜ ਦੀ ਲਾਗਤ ਨਾਲ ਲੱਗੇਗਾ ਪ੍ਰੋਜੈਕਟ
ਕੈਬਨਿਟ ਮੰਤਰੀ ਖੁੱਡੀਆਂ ਨੇ ਅਰਨੀਵਾਲਾ ਵਜੀਰਾ ਵਿਖੇ ਤਕਸੀਮ ਕੀਤੇ 241 ਸਮਾਰਟ ਰਾਸ਼ਨ ਕਾਰਡ
ਸਪੀਕਰ ਸੰਧਵਾਂ ਨੇ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਤੇ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ