ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੀ ਬਰੀਡਿੰਗ ਮਾਰਕੀਟਿੰਗ ਕਰਨ ਵਾਲਿਆਂ ਦੀ ਰਜਿਸਟਰੇਸ਼ਨ ਪਸ਼ੂ ਭਲਾਈ ਬੋਰਡ ਨਾਲ ਹੋਣਾ ਲਾਜ਼ਮੀ-ਡਿਪਟੀ ਕਮਿਸ਼ਨਰ

ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੀ ਬਰੀਡਿੰਗ ਮਾਰਕੀਟਿੰਗ ਕਰਨ ਵਾਲਿਆਂ ਦੀ ਰਜਿਸਟਰੇਸ਼ਨ ਪਸ਼ੂ ਭਲਾਈ ਬੋਰਡ ਨਾਲ ਹੋਣਾ ਲਾਜ਼ਮੀ-ਡਿਪਟੀ ਕਮਿਸ਼ਨਰ

ਤਰਨ ਤਾਰਨ, 22 ਅਪ੍ਰੈਲ:

ਪੰਜਾਬ ਸਰਕਾਰ ਵੱਲੋਂ ਪਾਲਤੂ ਜਾਨਵਰਾਂ ਤੇ ਪੰਛੀਆਂ ਦੀਆਂ ਦੁਕਾਨਾਂ ਅਤੇ ਕੁੱਤਿਆਂ ਦੀ ਬਰੀਡਿੰਗ ਅਤੇ ਮਾਰਕੀਟਿੰਗ ਕਰਨ ਵਾਲਿਆਂ ਦੀ ਰਜਿਸਟਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ  ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਜ ਵਿੱਚ ਪਸ਼ੂ ਭਲਾਈ ਬੋਰਡ ਦਾ ਗਠਨ ਹੋ ਚੁੱਕਿਆ ਹੈ ਅਤੇ ਰਾਜ ਵਿੱਚ ਡੋਗ ਬਰੀਡਿੰਗ ਐਂਡ ਮਾਰਕੀਟਿੰਗ ਰੂਲਜ਼ 2017 ਅਤੇ ਪੈਟ ਸ਼ੋਪਸ ਰੂਲਜ਼ 2018  ਪੂਰੀ ਤਰ੍ਹਾਂ ਲਾਗੂ ਹਨ।
ਇਹਨਾਂ ਰੂਲਾਂ ਅਨੁਸਾਰ ਕੁੱਤਿਆਂ ਦੀ ਬਰੀਡਿੰਗ ਅਤੇ ਵਪਾਰ ਕਰਨ ਵਾਲੇ ਡੋਗ ਬਰੀਡਰਜ਼ ਪਸ਼ੂ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਕਰਵਾਉਣ ਅਤੇ  ਰੂਲਾਂ ਦੀ ਪਾਲਣਾ ਲਈ ਪਾਬੰਦ ਹੋਣਗੇ। ਪਾਲਤੂ ਜਾਨਵਰ, ਪੰਛੀ ਵੇਚਣ ਵਾਲੀਆਂ ਦੁਕਾਨਾਂ, ਅਦਾਰਿਆਂ ਅਤੇ ਆਨਲਾਈਨ ਵਪਾਰੀਆਂ ਨੂੰ ਵੀ ਇਹਨਾਂ ਰੂਲਾਂ ਅਨੁਸਾਰ ਰਜਿਸਟਰੇਸ਼ਨ ਕਰਵਾਉਣੀ ਅਤੇ ਨਿਯਮਾਂ ਅਨੁਸਾਰ ਕਾਰੋਬਾਰ ਕਰਨਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਤਰਨ ਤਾਰਨ  ਨੇ ਦੱਸਿਆ ਕਿ ਰਜਿਸਟਰੇਸ਼ਨ ਲਈ ਤਹਿਸੀਲ ਪੱਧਰ ਅਤੇ ਜਿਲਾ ਪੱਧਰ ਤੇ ਇੰਸਪੈਕਸ਼ਨ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ।
ਇਹਨਾਂ ਕਮੇਟੀਆਂ ਵਿੱਚ ਪਸ਼ੂ ਪਾਲਣ ਵਿਭਾਗ, ਸਥਾਨਕ ਸਰਕਾਰ ਵਿਭਾਗ, ਵਣ ਵਿਭਾਗ, ਪੁਲਿਸ ਵਿਭਾਗ ਅਤੇ ਐਸ. ਪੀ. ਸੀ. ਏ. ਦਾ ਨੁਮਾਇੰਦਾ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ  ਨੇ ਸਾਰੇ ਪੈਟ ਸ਼ੋਪ ਅਤੇ ਡੋਗ ਬਰੀਡਰ ਨੂੰ ਕਿਹਾ ਹੈ, ਕਿ ਉਹ 15 ਦਿਨ ਦੇ ਅੰਦਰ ਆਪਣੀ ਰਜਿਸਟਰੇਸ਼ਨ ਮੁਕੰਮਲ ਕਰ ਲੈਣ ਕਿਉਂਕਿ ਬਿਨਾਂ ਰਜਿਸਟਰੇਸ਼ਨ ਇਹ ਕਾਰੋਬਾਰ ਕਰਨ ਤੇ 5 ਹਜਾਰ ਤੋਂ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ। ਰਜਿਸਟਰੇਸ਼ਨ ਲਈ ਨੇੜਲੇ ਵੈਟਨਰੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਵੱਲੋਂ  ਸਾਰੇ ਪਾਲਤੂ-ਪਸ਼ੂ ਪ੍ਰੇਮੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਪਾਲਤੂ ਜਾਨਵਰਾਂ ਦੀ ਭਲਾਈ ਅਤੇ ਆਪਣੇ ਹੱਕ ਦੀ ਸੁਰੱਖਿਆ ਹਿਤ ਪਾਲਤੂ ਜਾਨਵਰ, ਪੰਛੀ, ਕੁੱਤੇ ਕੇਵਲ ਰਜਿਸਟਰਡ ਵਿਕਰੇਤਾ ਅਤੇ ਰਜਿਸਟਰਡ ਡੋਗ ਬਰੀਡਰ  ਤੋਂ ਹੀ ਖ਼ਰੀਦੇ ਜਾਣ।
ਜਿਹੜੇ ਵਿਅਕਤੀ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਕਰਵਾਏ ਬਿਨਾਂ ਪਾਲਤੂ ਜਾਨਵਰਾਂ, ਪੰਛੀਆਂ ਦਾ ਵਪਾਰ ਕਰਨਗੇ ਜਾਂ ਕੁੱਤਿਆਂ ਦੀ ਬਰੀਡਿੰਗ ਅਤੇ ਵਪਾਰ ਕਰਨਗੇ , ਉਹਨਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਆਰੰਭੀ ਜਾਵੇਗੀ।

Tags:

Advertisement

Latest News

ਭਾਰਤ-ਪਾਕਿ ਤਣਾਅ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ - ਵਿਧਾਇਕ ਦਹੀਯਾ ਭਾਰਤ-ਪਾਕਿ ਤਣਾਅ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ - ਵਿਧਾਇਕ ਦਹੀਯਾ
ਫ਼ਿਰੋਜ਼ਪੁਰ, 8 ਮਈ 2025:ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ...
ਆਫ਼ਤਨ ਪ੍ਰਬੰਧਨ ਕੰਟਰੋਲ ਰੂਮ ਵੱਲੋਂ ਫੋਨ ਨੰਬਰ 0172-2741803 ਤੇ 0172-2749901 ਜਾਰੀ
ਭਾਰਤ-ਪਾਕਿ ਤਣਾਅ ਦੌਰਾਨ ਵਿਧਾਇਕ ਰਣਬੀਰ ਭੁੱਲਰ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨੇ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ/ਕਾਲਾਬਾਜ਼ਾਰੀ ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ਭਾਰਤ-ਪਾਕਿ ਤਣਾਅ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ - ਵਿਧਾਇਕ ਦਹੀਯਾ
ਵਿਧਾਇਕ ਰਜਨੀਸ਼ ਦਹੀਆ ਦੀ ਮਿਹਨਤ ਲਿਆਈ ਰੰਗ, ਸ਼੍ਰੀ ਹਜੂਰ ਸਾਹਿਬ ਨੂੰ ਚੱਲੇਗੀ ਸਪੈਸ਼ਲ ਟ੍ਰੇਨ
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਇੰਚਾਰਜਾਂ ਨਾਲ ਕੀਤੀ ਮੀਟਿੰਗ