ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1 ਅਪ੍ਰੈਲ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ
Patiala,01 April,2024,(Azad Soch New):- ਪੰਜਾਬ ਸਰਕਾਰ (Punjab Govt) ਵੱਲੋਂ ਸੂਬੇ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ,ਮੰਡੀ ਬੋਰਡ (Mandi Board) ਨੇ ਕਣਕ ਦੀ ਖਰੀਦ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ,ਖਰੀਦ ਦਾ ਕੰਮ 45 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ,ਕਣਕ ਦੀ ਖਰੀਦ ਲਈ ਸੰਗਰੂਰ ਵਿੱਚ 172 ਅਤੇ ਮਲੇਰਕੋਟਲਾ ਵਿੱਚ 46 ਖਰੀਦ ਕੇਂਦਰ ਬਣਾਏ ਗਏ ਹਨ,ਇਸ ਤੋਂ ਇਲਾਵਾ ਆਰਜ਼ੀ ਖਰੀਦ ਕੇਂਦਰ ਵੀ ਤਿਆਰ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਵਿਕਰੀ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਂ ਕਰਨਾ ਪਵੇ,ਵਿਭਾਗ ਨੇ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ 10.02 ਲੱਖ ਮੀਟ੍ਰਿਕ ਟਨ, ਬਠਿੰਡਾ, ਅੰਮ੍ਰਿਤਸਰ ਵਿੱਚ 8.50 ਲੱਖ, ਲੁਧਿਆਣਾ ਵਿੱਚ 8.13 ਲੱਖ, ਮੋਗਾ ਵਿੱਚ 6.92 ਲੱਖ, ਜਲੰਧਰ ਵਿੱਚ 5 ਲੱਖ, ਤਰਨਤਾਰਨ ਵਿੱਚ 4 ਲੱਖ, ਜਦਕਿ ਹੁਸ਼ਿਆਰਪੁਰ 'ਚ 3 ਲੱਖ 40 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ,ਪਨਸਪ, ਵੇਅਰਹਾਊਸ, ਮਾਰਕਫੈੱਡ, ਪਨਗ੍ਰੇਨ ਅਤੇ ਐਫਸੀਆਈ ਕਣਕ ਦੀ ਖਰੀਦ ਕਰਨਗੇ,ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ,ਰੋਪੜ ਦੀ ਅਨਾਜ ਮੰਡੀ (Grain Market) ਵਿੱਚ ਖਰੀਦ ਦੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਹਨ,ਮੰਡੀ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਪਾਣੀ ਖੜ੍ਹਾ ਹੈ।