ਪੰਜਾਬ ਵਿੱਚ ਅੱਜ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਜਾਰੀ

ਪੰਜਾਬ ਵਿੱਚ ਅੱਜ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਜਾਰੀ

Patiala,24 July,2024,(Azad Soch News):- ਪੰਜਾਬ ਵਿੱਚ ਅੱਜ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਹੈ,ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ,ਪਰ ਇਸ ਦੇ ਬਾਵਜੂਦ ਉਸ ਅਨੁਸਾਰ ਮੀਂਹ ਨਹੀਂ ਪੈ ਰਿਹਾ,ਸਾਰੇ ਜ਼ਿਲ੍ਹਿਆਂ ਵਿੱਚ ਘੱਟ ਬਾਰਿਸ਼ ਹੋਈ ਹੈ,ਮਾਨਸੂਨ (Monsoon) ਦੀ ਰਫ਼ਤਾਰ ਮੱਠੀ ਪੈ ਗਈ ਹੈ,ਅਲਰਟ ਤੋਂ ਬਾਅਦ ਵੀ ਬਾਰਿਸ਼ ਨਹੀਂ ਹੋ ਰਹੀ ਹੈ,ਇਸ ਕਾਰਨ ਗਰਮੀ ਅਤੇ ਨਮੀ ਦੀ ਸਥਿਤੀ ਬਣੀ ਰਹੀ,ਮੌਸਮ ਵਿਭਾਗ ਨੇ ਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਸਵੇਰੇ 10 ਵਜੇ ਤੱਕ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ,ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ,ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ,ਅਜਿਹੇ ਵਿੱਚ ਜ਼ਿਲ੍ਹੇ ਲਈ ਆਰੇਂਜ ਅਲਰਟ ਹੈ,ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੋਹਾਲੀ 'ਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

 

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 20-03-2025 ਅੰਗ 702 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 20-03-2025 ਅੰਗ 702
ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ...
3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈੱਨ ਦੇ ਦਖਲ ਤੋਂ ਬਾਅਦ ਐਸ.ਸੀ.ਐਸ.ਟੀ.ਐਕਟ ਦੀਆਂ ਧਾਰਾਵਾਂ ਪਰਚੇ ਵਿੱਚ ਜੁੜੀਆਂ
ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਹਿਜ਼ 36 ਮਹੀਨਿਆਂ ’ਚ ਨੌਜਵਾਨਾਂ ਨੂੰ 52,606 ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁੰਨ ਦੌਰ 'ਚ: ਸਰਹੱਦ ਪਾਰੋਂ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਨੌਸ਼ਹਿਰਾ ਢਾਲਾ ਵਿਖੇ ਅਤਿ-ਆਧੁਨਿਕ ਐਂਟੀ-ਡਰੋਨ ਟੈਕਨਾਲੋਜੀ ਦਾ ਟਰਾਇਲ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁੰਨ ਦੌਰ 'ਚ: ਸਰਹੱਦ ਪਾਰੋਂ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਨੌਸ਼ਹਿਰਾ ਢਾਲਾ ਵਿਖੇ ਅਤਿ-ਆਧੁਨਿਕ ਐਂਟੀ-ਡਰੋਨ ਟੈਕਨਾਲੋਜੀ ਦਾ ਟਰਾਇਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿਖੇ ਹੁਨਰ ਮੁਕਾਬਲੇ ਕਰਵਾਏ ਗਏ