ਲੁਧਿਆਣਾ ਸੀਟ ਤੋਂ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਜਿੱਤੇ
By Azad Soch
On

Ludhiana,04 June,2024,(Azad Soch News):- ਲੁਧਿਆਣਾ ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ,ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ (Amarinder Raja Waring) ਨੇ ਇਥੇ 21,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ,ਭਾਜਪਾ ਦੇ ਰਵਨੀਤ ਬਿੱਟੂ ਨਾਲ ਉਨ੍ਹਾਂ ਦੀ ਸਖਤ ਟੱਕਰ ਸੀ,ਰਾਜਾ ਵੜਿੰਗ ਸ਼ੁਰੂਆਤ ਤੋਂ ਹੀ ਲੀਡ ਬਣਾਏ ਹੋਏ ਸੀ,ਕਈ ਵਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਪਰ ਆਖਿਰ ਵਿਚ ਜਿੱਤ ਕਾਂਗਰਸ ਦੀ ਹੋਈ,ਅਮਰਿੰਦਰ ਰਾਜਾ ਵੜਿੰਗ 25713 ਵੋਟਾਂ ਤੋਂ ਅੱਗੇ ਰਹੇ,ਜਿੱਤਣ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਪਰਿਵਾਰ ਨਾਲ ਲਾਈਵ ਹੋਏ ਤੇ ਉਨ੍ਹਾਂ ਨੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਵੀ ਕੀਤਾ,ਉਨ੍ਹਾਂ ਨੇ ਰਾਹੁਲ ਗਾਂਧੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ,ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਲੁਧਿਆਣਾ ਦੀ ਜਨਤਾ,ਆਪਣੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਿਵੇਂ ਕਰਾਂ।
Latest News
-(5).jpeg)
09 May 2025 20:45:50
ਚੰਡੀਗੜ੍ਹ, ਕਲਾਨੌਰ/ਗੁਰਦਾਸਪੁਰ, 9 ਮਈ - ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਸਰਹੱਦੀ ਲੋਕਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਦੌਰਾਨ...