ਸਸ਼ਕਤ ਮਹਿਲਾਵਾਂ ਸਸ਼ਕਤ ਦੇਸ਼ ਦਾ ਆਧਾਰ ਹੁੰਦੀਆਂ ਹਨ : ਸੁਦੇਸ਼ ਰਾਣੀ

ਪਿੰਡ ਕਮਗਰ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸਸ਼ਕਤ ਮਹਿਲਾਵਾਂ ਸਸ਼ਕਤ ਦੇਸ਼ ਦਾ ਆਧਾਰ ਹੁੰਦੀਆਂ ਹਨ : ਸੁਦੇਸ਼ ਰਾਣੀ
ਫ਼ਿਰੋਜ਼ਪੁਰ, 08 ਮਾਰਚ 2025 ( ਸੁਖਵਿੰਦਰ ਸਿੰਘ ): ਸਸ਼ਕਤ ਮਹਿਲਾਵਾਂ ਹੀ ਸਮਾਜ ਅਤੇ ਦੇਸ਼ ਦੇ ਸਸ਼ਕਤੀਕਰਨ ਅਤੇ ਨਿਰਮਾਣ ਵਿੱਚ ਆਧਾਰ ਬਣਦੀਆਂ ਹਨ। ਔਰਤ ਮਾਂ ਦੇ ਰੂਪ ਵਿੱਚ ਬੱਚਿਆਂ ਦਾ ਪਹਿਲਾ ਅਧਿਆਪਕ ਹੁੰਦੀਆਂ ਹਨ, ਮਾਂ ਦੀ ਬੱਚਪਨ ਤੋਂ ਹੀ ਮਿਲੀ ਸਿੱਖਿਆ ਇਕ ਆਦਰਸ਼ ਨਾਗਰਿਕ ਦਾ ਨਿਰਮਾਣ ਕਰਦੀ ਹੈ। ਇਹ ਪ੍ਰਗਟਾਵਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਦੀ ਧਰਮ ਪਤਨੀ ਸੁਦੇਸ਼ ਰਾਣੀ ਨੇ ਹਲਕੇ ਦੇ ਕਮਗਰ ਪਿੰਡ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਆਯੋਜਿਤ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਸਮੂਹ ਮਹਿਲਾਵਾਂ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਔਰਤ ਦੁਨੀਆਂ ਭਰ ਵਿਚ ਅੱਜ ਹਰੇਕ ਖੇਤਰ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਦੇ ਸਮੇਂ ਵਿਚ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਨਾਲੋਂ ਘੱਟ ਨਹੀਂ ਸਗੋਂ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਅਤੇ ਦੇਸ਼ ਦੀ ਉੱਨਤੀ ਵਿੱਚ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
*****
Related Posts
Latest News
-(5).jpeg)